ਮੈਨੂੰ ਵਿਸ਼ਵ ਕੱਪ ਟੀਮ 'ਚ ਰੱਖਿਆ ਜਾਣਾ ਸੀ : ਰਹਾਣੇ
Monday, Aug 24, 2020 - 03:21 AM (IST)
ਦੁਬਈ- ਪਿਛਲੇ ਸਾਲ ਹੋਏ ਆਈ. ਸੀ. ਸੀ. ਵਿਸ਼ਵ ਕੱਪ ਨੂੰ ਖਤਮ ਹੋਏ ਭਾਵੇ ਹੀ ਇਕ ਸਾਲ ਹੋ ਗਿਆ ਹੈ ਪਰ ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਨੇ ਨੂੰ ਟੂਰਨਾਮੈਂਟ 'ਚ ਟੀਮ ਵਿਚ ਨਹੀਂ ਸ਼ਾਮਲ ਕੀਤੇ ਜਾਣ ਦਾ ਹੁਣ ਵੀ ਮਸਲਾ ਹੈ। ਉਸਦਾ ਕਹਿਣਾ ਹੈ ਕਿ ਉਹ 2019 ਵਿਸ਼ਵ ਕੱਪ ਤੋਂ ਪਹਿਲਾਂ ਵਨ ਡੇ 'ਚ ਵਧੀਆ ਪ੍ਰਦਰਸ਼ਨ ਕਰ ਰਹੇ ਸੀ ਤੇ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਹੋਣਾ ਸੀ। ਰਹਾਣੇ ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮੇਂ ਸੀਮਿਤ ਓਵਰ ਦੇ ਖੇਡ ਨਾਲ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ ਅਤੇ ਉਸਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਇੰਗਲੈਂਡ 'ਚ ਹੋਏ ਵਿਸ਼ਵ ਕੱਪ 'ਚ ਟੀਮ 'ਚ ਸ਼ਾਮਲ ਕੀਤਾ ਜਾਂਦਾ ਤਾਂ ਉਹ ਓਪਨਿੰਗ ਜਾਂ ਨੰਬਰ ਚਾਰ 'ਤੇ ਖੇਡਣ ਦੇ ਲਈ ਵੀ ਤਿਆਰ ਸੀ। ਰਹਾਣੇ ਨੇ ਕਿਹਾ ਕਿ ਸਾਰੇ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ ਕਿ ਉਹ ਵਿਸ਼ਵ ਕੱਪ 'ਚ ਖੇਡੇ ਤੇ ਇਹੀ ਗੱਲ ਮੇਰੇ ਲਈ ਵੀ ਲਾਗੂ ਹੁੰਦੀ ਹੈ। ਵਿਸ਼ਵ ਕੱਪ ਤੋਂ ਪਹਿਲਾਂ ਮੈਂ ਵਨ ਡੇ ਟੀਮ 'ਚ ਖੇਡੇ ਤੇ ਇਹੀ ਗੱਲ ਮੇਰੇ ਲਈ ਵੀ ਲਾਗੂ ਹੁੰਦੀ ਹੈ। ਵਿਸ਼ਵ ਕੱਪ ਤੋਂ ਪਹਿਲਾਂ ਮੈਂ ਵਨ ਡੇ ਟੀਮ 'ਚ ਸ਼ਾਮਲ ਸੀ ਤੇ ਮੈਂ ਵਧੀਆ ਪ੍ਰਦਰਸ਼ਨ ਕਰ ਰਿਹਾ ਸੀ।
ਵਿਸ਼ਵ ਕੱਪ ਤੋਂ ਪਹਿਲਾਂ ਮੈਂ ਓਪਨਰ ਤੇ ਨੰਬਰ ਚਾਰ 'ਤੇ ਖੇਡ ਰਿਹਾ ਸੀ, ਮੈਂ ਕਿਸੇ ਵੀ ਸਥਾਨ 'ਤੇ ਖੇਡਮ ਲਈ ਤਿਆਰ ਸੀ। ਇੱਥੇ ਪੁੱਛੇ ਜਾਣ 'ਤੇ ਕੀ ਉਹ ਅਜੇ ਵੀ ਸੀਮਿਤ ਓਵਰ ਕ੍ਰਿਕਟ 'ਚ ਖੇਡਣਾ ਚਾਹੁੰਦੇ ਹਨ, ਇਸ 'ਤੇ ਉਨ੍ਹਾਂ ਨੇ ਕਿਹਾ ਕਿ ਮੈਂ ਸੀਮਿਤ ਓਵਰ ਕ੍ਰਿਕਟ 'ਚ ਖੇਡਣ ਦੇ ਲਈ ਤਿਆਰ ਹਾਂ, ਮੈਂ ਉਨ੍ਹਾਂ ਚੀਜ਼ਾਂ 'ਤੇ ਧਿਆਨ ਕੇਂਦਰਤ ਨਹੀਂ ਕਰਦਾ ਜਿਸ 'ਤੇ ਮੇਰਾ ਨਿਯੰਤਰਣ ਨਾ ਹੋਵੇ ਪਰ ਮੈਂ ਸਕਾਰਾਤਮਕ ਹਾਂ ਤੇ ਮੈਨੂੰ ਉਮੀਦ ਹੈ ਕਿ ਵਨ ਡੇ ਟੀਮ 'ਚ ਵਾਪਸੀ ਕਰਾਂਗਾ। ਆਈ. ਪੀ. ਐੱਲ. 'ਚ ਰਹਾਣੇ ਹੁਣ ਤਕ ਰਾਜਸਥਾਨ ਦੇ ਲਈ ਖੇਡਦੇ ਸਨ ਪਰ ਇਸ ਸੈਸ਼ਨ ਉਹ ਦਿੱਲੀ ਕੈਪੀਟਲਸ ਦੇ ਲਈ ਖੇਡਣਗੇ।