ਸੰਨਿਆਸ ਤੋਂ ਪਹਿਲਾਂ ਇੰਗਲੈਂਡ ਤੇ ਭਾਰਤ 'ਚ ਟੈਸਟ ਸੀਰੀਜ਼ ਜਿੱਤਣਾ ਚਾਹੁੰਦਾ ਹਾਂ : ਸਮਿਥ

Thursday, Aug 06, 2020 - 07:54 PM (IST)

ਸੰਨਿਆਸ ਤੋਂ ਪਹਿਲਾਂ ਇੰਗਲੈਂਡ ਤੇ ਭਾਰਤ 'ਚ ਟੈਸਟ ਸੀਰੀਜ਼ ਜਿੱਤਣਾ ਚਾਹੁੰਦਾ ਹਾਂ : ਸਮਿਥ

ਨਵੀਂ ਦਿੱਲੀ– ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵਨ ਸਮਿਥ ਦਾ ਕਹਿਣਾ ਹੈ ਕਿ ਉਹ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਇੰਗਲੈਂਡ 'ਚ ਏਸ਼ੇਜ਼ ਤੇ ਭਾਰਤ 'ਚ ਟੈਸਟ ਸੀਰੀਜ਼ ਜਿੱਤਣਾ ਚਾਹੁੰਦਾ ਹੈ। ਆਖਰੀ ਵਾਰ ਆਸਟ੍ਰੇਲੀਆ ਨੇ 2001 'ਚ ਸਟੀਵ ਵਾਗ ਦੀ ਕਪਤਾਨੀ 'ਚ ਇੰਗਲੈਂਡ 'ਚ ਏਸ਼ੇਜ਼ ਲੜੀ ਜਿੱਤੀ ਸੀ। ਪਿਛਲੇ ਸਾਲ ਹੋਈ ਏਸ਼ੇਜ਼ 'ਚ ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਲੜੀ 2-2 ਨਾਲ ਡਰਾਅ ਰਹੀ ਸੀ। ਹਾਲਾਂਕਿ ਸਮਿਥ ਦਾ ਇਸ ਸੀਰੀਜ਼ 'ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਉਸ ਨੇ 4 ਟੈਸਟ ਮੈਚਾਂ 'ਚ 774 ਦੌੜਾਂ ਬਣਾਈਆਂ ਸਨ। ਇੰਗਲੈਂਡ ਤੇ ਆਸਟਰੇਲੀਆ ਵਿਚਾਲੇ ਅਗਲੇ ਸਾਲ ਆਸਟਰੇਲੀਆ 'ਚ ਏਸ਼ੇਜ਼ ਸੀਰੀਜ਼ ਹੋਣੀ ਹੈ।

PunjabKesari
ਸਮਿਥ ਨੇ ਕਿਹਾ ਕਿ ਭਾਰਤ ਨਾਲ ਟੈਸਟ ਸੀਰੀਜ਼ ਜਿੱਤਣਾ ਵੀ ਇਕ ਅਧੂਰਾ ਕੰਮ ਹੈ, ਜਿਸ ਨੂੰ ਉਸ ਨੇ ਪੂਰਾ ਕਰਨਾ ਹੈ। ਆਸਟਰੇਲੀਆ ਨੇ ਭਾਰਤ 'ਚ 2004 ਤੋਂ ਬਾਅਦ ਤੋਂ ਕੋਈ ਲੜੀ ਨਹੀਂ ਜਿੱਤੀ ਹੈ। ਉਸ ਨੇ ਕਿਹਾ ਕਿ ਇੰਗਲੈਂਡ 'ਚ ਏਸ਼ੇਜ਼ ਤੇ ਭਾਰਤ 'ਚ ਟੈਸਟ ਲੜੀ ਜਿੱਤਣਾ ਵੱਡਾ ਕੰਮ ਹੈ, ਜਿਸ ਨੂੰ ਮੈਂ ਪੂਰਾ ਕਰਨਾ ਹੈ। ਇਹ ਮੇਰੇ ਲਈ ਖਾਸ ਹੈ। ਸਮਿਥ ਨੇ ਕਿਹਾ ਕਿ ਹੁਣ ਮੇਰੀ ਉਮਰ ਹੋ ਰਹੀ ਹੈ ਤੇ ਪਤਾ ਨਹੀਂ ਕਿ ਮੈਂ ਕਦੋਂ ਤੱਕ ਖੇਡਾਂਗਾ।

PunjabKesari


author

Gurdeep Singh

Content Editor

Related News