500 ਤੋਂ ਜ਼ਿਆਦਾ ਟੈਸਟ ਵਿਕਟਾਂ ਹਾਸਲ ਕਰਨਾ ਚਾਹੁੰਦਾ ਹਾਂ : ਲਿਓਨ
Thursday, Nov 19, 2020 - 08:56 PM (IST)
ਮੈਲਬੋਰਨ- ਆਸਟਰੇਲੀਆ ਦੇ ਤਜਰਬੇਕਾਰ ਸਪਿਨਰ ਨਾਥਨ ਲਿਓਨ ਦਾ ਕਹਿਣਾ ਹੈ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਖੇਡ ਤੋਂ ਦੂਰ ਰਹਿਣ ਦੇ ਕਾਰਨ ਉਸ ਨੂੰ ਟੈਸਟ ਕ੍ਰਿਕਟ ਦੇ ਰੋਮਾਂਚ ਦੀ ਕਮੀ ਮਹਿਸੂਸ ਹੋਵੇਗੀ ਪਰ ਨਾਲ ਹੀ ਉਹ ਮੰਨਦੇ ਹਨ ਕਿ ਇਸ ਬ੍ਰੇਕ ਨੇ ਉਸਦੇ ਇਸ ਸਵਰੂਪ 'ਚ 500 ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦੇ ਜੋਸ਼ ਨੂੰ ਫਿਰ ਤੋਂ ਜਗ੍ਹਾ ਦਿੱਤਾ ਹੈ।
ਲਿਓਨ 100 ਟੈਸਟ ਖੇਡਣ ਤੋਂ ਸਿਰਫ ਚਾਰ ਮੈਚ ਦੂਰ ਹਨ ਤੇ ਉਨ੍ਹਾਂ ਨੇ ਹੁਣ ਤੱਕ 390 ਵਿਕਟਾਂ ਆਪਣੇ ਨਾਂ ਕੀਤੀਆਂ ਹਨ ਜੋ ਕਿਸੇ ਆਸਟਰੇਲੀਆਈ ਆਫ ਸਪਿਨਰ ਦੇ ਸਭ ਤੋਂ ਜ਼ਿਆਦਾ ਵਿਕਟਾਂ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਹੁਣ ਵੀ ਲੱਗਦਾ ਹੈ ਕਿ ਮੈਂ ਬਿਹਤਰ ਹੋ ਰਿਹਾ ਹਾਂ ਤੇ ਹੁਣ ਵੀ ਲਗਦਾ ਹੈ ਕਿ ਮੈਂ ਕ੍ਰਿਕਟ ਆਸਟਰੇਲੀਆ ਦੇ ਲਈ ਬਹੁਤ ਯੋਗਦਾਨ ਦੇ ਸਕਦਾ ਹਾਂ। ਲਿਓਨ ਨੇ ਕਿਹਾ- ਨਿਸ਼ਚਿਤ ਰੂਪ ਨਾਲ 500 ਤੇ ਇਸ ਤੋਂ ਜ਼ਿਆਦਾ ਵਿਕਟਾਂ 'ਤੇ ਮੈਂ ਨਜ਼ਰ ਬਣਾਈ ਹੋਈ ਹੈ।
ਨਿਓਨ ਆਸਟਰੇਲੀਆਈ ਕ੍ਰਿਕਟ ਇਤਿਹਾਸ 'ਚ 100 ਟੈਸਟ ਤੱਕ ਪਹੁੰਚਣ ਵਾਲੇ 10ਵੇਂ ਖਿਡਾਰੀ ਹੋਣਗੇ ਤੇ ਅਜਿਹਾ ਅਗਲੇ ਸਾਲ ਦੇ ਸ਼ੁਰੂ 'ਚ ਬ੍ਰਿਸਬੇਨ 'ਚ ਭਾਰਤ ਦੇ ਵਿਰੁੱਧ ਚੌਥੇ ਤੇ ਆਖਰੀ ਟੈਸਟ ਹੋਵੇਗਾ। ਇਸ ਤਜਰਬੇਕਾਰ ਸਪਿਨਰ ਨੇ ਆਪਣਾ ਆਖਰੀ ਟੈਸਟ ਇਸ ਸਾਲ ਜਨਵਰੀ 'ਚ ਖੇਡਿਆ ਸੀ ਜਿਸ ਤੋਂ ਬਾਅਦ ਕੋਵਿਡ-19 ਨਾਲ ਪੂਰੀ ਦੁਨੀਆ 'ਚ ਕ੍ਰਿਕਟ ਬੰਦ ਹੋ ਗਈ। ਉਨ੍ਹਾਂ ਨੇ ਕਿਹਾ ਕਿ ਸ਼ਾਇਦ, ਇਸ ਨੇ (ਬ੍ਰੇਕ ਨੇ) ਮੇਰੇ ਖੇਡ ਦੇ ਪ੍ਰਤੀ ਲਗਾਅ ਨੂੰ ਹੋਰ ਵਧਾ ਦਿੱਤਾ ਹੈ।