ਟੋਕੀਓ ਓਲੰਪਿਕ ਤੋਂ ਬਾਅਦ ਸੰਨਿਆਸ ਲੈਣਾ ਚਾਹੁੰਦੀ ਹਾਂ : ਮੈਰੀਕਾਮ
Thursday, Jun 06, 2019 - 11:39 PM (IST)

ਨਵੀਂ ਦਿੱਲੀ— 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਨੇ ਵੀਰਵਾਰ ਨੂੰ ਕਿਹਾ ਕਿ ਉਸਦੀ ਯੋਜਨਾ ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਸੰਨਿਆਸ ਲੈਣ ਦੀ ਹੈ। ਭਾਰਤੀ ਮੁੱਕੇਬਾਜ਼ੀ ਵਿਚ 18 ਸਾਲ ਦੇ ਲੰਬੇ ਕਰੀਅਰ ਦੌਰਾਨ 36 ਸਾਲਾ ਮੈਰੀਕਾਮ ਨੇ 6 ਵਿਸ਼ਵ ਚੈਂਪੀਅਨਸ਼ ਖਿਤਾਬ ਜਿੱਤੇ ਹਨ ਅਤੇ ਇਕ ਓਲੰਪਿਕ ਕਾਂਸੀ ਤਮਗਾ ਹਾਸਲ ਕੀਤਾ ਹੈ। ਇਸਦੇ ਇਲਾਵਾ 5 ਏਸ਼ੀਆਈ ਚੈਂਪੀਅਨਸ਼ਿਪ ਖਿਤਾਬ ਵੀ ਆਪਣੇ ਨਾਂ ਕਰ ਚੁੱਕੀ ਹੈ। ਉਹ ਰਾਜ ਸਭਾ ਮੈਂਬਰ ਵੀ ਹੈ।
ਮੈਰੀਕਾਮ ਨੇ ਕਿਹਾ, ''2020 ਤੋਂ ਬਾਅਦ ਮੈਂ ਸੰਨਿਆਸ ਲੈਣਾ ਚਾਹੁੰਦੀ ਹਾਂ। ਇਸ ਲਈ ਮੇਰਾ ਮੁੱਖ ਟੀਚਾ ਭਾਰਤ ਲਈ ਸੋਨ ਤਮਗਾ ਜਿੱਤਣਾ ਹੈ। ਮੈਂ ਸੱਚਮੁੱਚ ਸੋਨ ਤਮਗਾ ਜਿੱਤਣਾ ਚਾਹੁੰਦੀ ਹਾਂ।''