ਸਮਿੱਥ ਨੇ ਕਿਹਾ- ਕੋਹਲੀ ਤੋਂ ਵੀ ਸਿੱਖੀ ਹੈ ਬੱਲੇਬਾਜ਼ੀ

02/23/2018 12:13:02 PM

ਨਵੀਂ ਦਿੱਲੀ (ਬਿਊਰੋ)— ਆਸਟਰੇਲੀਆ ਦੇ ਕਪਤਾਨ ਅਤੇ ਟੈਸਟ ਫਾਰਮੇਟ ਦੇ ਨੰਬਰ ਇਕ ਬੱਲੇਬਾਜ਼ ਸਟੀਵਨ ਸਮਿਥ ਨੇ ਹਾਲ ਹੀ ਵਿਚ ਦਿੱਤੇ ਇਕ ਇੰਟਰਵਿਊ ਵਿਚ ਆਪਣੇ ਪਸੰਦੀਦਾ ਬੱਲੇਬਾਜ਼ਾਂ ਦੇ ਨਾਮ ਦੱਸੇ ਅਤੇ ਨਾਲ ਹੀ ਉਹ ਉਨ੍ਹਾਂ ਦੇ ਤਰੀਕੇ ਨੂੰ ਖੇਡਣ ਦੀ ਕੋਸ਼ਿਸ਼ ਵਿਚ ਜ਼ਿਆਦਾ ਨਜ਼ਰ ਆਉਂਦੇ ਹਨ। ਸਟੀਵਨ ਸਮਿਥ ਨੇ ਆਸਟਰੇਲੀਆ ਦੀ ਇਕ ਨਿੱਜੀ ਸਪੋਰਟਸ ਵੈੱਬਸਾਈਟ ਨੂੰ ਇਨ੍ਹਾਂ ਬੱਲੇਬਾਜ਼ਾਂ ਦੀ ਤਾਰੀਫ ਕਰਦੇ ਹੋਏ ਆਪਣਾ ਨਿੱਜੀ ਬਿਆਨ ਦਿੱਤਾ। ਇਸ ਬੱਲੇਬਾਜ਼ਾਂ ਵਿਚ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ, ਦੱਖਣ ਅਫਰੀਕਾ ਦੇ ਏ.ਬੀ. ਡਿਵੀਲੀਅਰਸ ਅਤੇ ਭਾਰਤ ਦੇ ਵਿਰਾਟ ਕੋਹਲੀ ਨੂੰ ਸ਼ਾਮਲ ਕੀਤਾ ਹੈ।

ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਕਾਪੀ ਕਰਦੇ ਹਨ ਸਮਿੱਥ
ਇਨ੍ਹਾਂ ਤਿੰਨਾਂ ਬੱਲੇਬਾਜ਼ਾਂ ਦੀ ਤਕਨੀਕ ਨੂੰ ਫਾਲੋ ਕਰਨ ਨੂੰ ਲੈ ਕੇ ਸਟੀਵਨ ਸਮਿਥ ਨੇ ਕਿਹਾ ਕਿ ਮੈਂ ਵਿਸ਼ਵ ਕ੍ਰਿਕਟ ਵਿਚ ਬਹੁਤ ਸਾਰੇ ਵਧੀਆ ਖਿਡਾਰੀਆਂ ਦਾ ਖੇਡ ਵੇਖਿਆ ਹੈ ਪਰ ਇਨ੍ਹਾਂ ਵਿਚੋਂ ਕੁਝ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਮੈਂ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਉਨ੍ਹਾਂ ਵਿਚ ਕੇਨ ਵਿਲੀਅਮਸਨ, ਏ.ਬੀ. ਡਿਵੀਲੀਅਰਸ ਅਤੇ ਵਿਰਾਟ ਕੋਹਲੀ ਦਾ ਨਾਮ ਹੈ ਕਿਉਂਕਿ ਇਹ ਖਿਡਾਰੀ ਬਿਨ੍ਹਾਂ ਕਿਸੇ ਸ਼ੱਕ ਦੇ ਮੌਜੂਦਾ ਕ੍ਰਿਕਟ ਦੇ ਸਭ ਤੋਂ ਸ਼ਾਨਦਾਰ ਖਿਡਾਰੀ ਹਨ। ਇਨ੍ਹਾਂ ਖਿਡਾਰੀਆਂ ਨੂੰ ਵੇਖ ਕੇ ਕ੍ਰਿਕਟ ਨੂੰ ਵਧੀਆ ਤਰੀਕੇ ਨਾਲ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ।

ਵਿਲੀਅਮਸਨ ਦੇ ਸ਼ਾਟਸ ਖੇਡਣ ਦੀ ਕੋਸ਼ਿਸ਼ ਕਰਦਾ ਹਾਂ
ਸਮਿਥ ਨੇ ਕੇਨ ਵਿਲੀਅਮਸਨ ਨੂੰ ਲੈ ਕੇ ਕਿਹਾ ਕਿ ਕੇਨ ਬੱਲੇਬਾਜ਼ੀ ਦੌਰਾਨ ਕਾਫ਼ੀ ਸ਼ਾਂਤ ਰਹਿੰਦੇ ਹਨ ਅਤੇ ਜ਼ਿਆਦਾ ਨਿਰਭਰ ਲੇਟ ਕੱਟ ਖੇਡਣ ਉੱਤੇ ਰਹਿੰਦੇ ਹਨ, ਜਿਸ ਵਿਚ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ। ਉਹ ਤੇਜ਼ ਗੇਂਦਬਾਜ਼ਾਂ ਨੂੰ ਨਜਾਕਤ ਭਰੇ ਤਰੀਕੇ ਨਾਲ ਖੇਡਦੇ ਹੋਏ ਨਜ਼ਰ ਆਉਂਦੇ ਹਨ ਅਤੇ ਮੈਂ ਇਸ ਸ਼ਾਟਸ ਨੂੰ ਖੇਡਣ ਦੀ ਕੋਸ਼ਿਸ਼ ਕਰਦਾ ਹਾਂ।

ਡਿਵੀਲੀਅਰਸ ਦੀ ਤਰ੍ਹਾਂ ਪਾਰੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਹਾਂ
ਸਮਿਥ ਨੇ ਵਿਲੀਅਮਸਨ ਦੇ ਬਾਅਦ ਏ.ਬੀ. ਡਿਵੀਲੀਅਰਸ ਦੀ ਬੱਲੇਬਾਜ਼ੀ ਤਕਨੀਕ ਨੂੰ ਲੈ ਕੇ ਕਿਹਾ ਕਿ ਕਿਸੇ ਗੇਂਦਬਾਜ਼ ਦੀ ਅੰਦਰ ਆਉਂਦੀ ਹੋਈ ਗੇਂਦ ਨੂੰ ਏ.ਬੀ. ਬਹੁਤ ਆਸਾਨ ਤਰੀਕੇ ਨਾਲ ਖੇਡਦੇ ਹਨ ਅਤੇ ਮੈਂ ਵੀ ਇਹੀ ਕੋਸ਼ਿਸ਼ ਕਰਦਾ ਹਾਂ ਕਿ ਸਰੀਰ ਉੱਤੇ ਆਉਂਦੀ ਹੋਈ ਗੇਂਦ ਨੂੰ ਏ.ਬੀ. ਦੇ ਤਰੀਕੇ ਨਾਲ ਖੇਡਦੇ ਹੋਏ ਆਪਣੀ ਪਾਰੀ ਨੂੰ ਅੱਗੇ ਵਧਾਵਾ।

ਕੋਹਲੀ ਦੀ ਖੇਡ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹਾਂ
ਸਮਿਥ ਨੇ ਅੰਤ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਲੈ ਕੇ ਕਿਹਾ ਕਿ ਵਿਰਾਟ ਸਪਿਨ ਗੇਂਦਬਾਜ਼ਾਂ ਨੂੰ ਸਭ ਤੋਂ ਚੰਗੇ ਤਰੀਕੇ ਨਾਲ ਖੇਡਦੇ ਹਨ ਅਤੇ ਸਪਿਨ ਗੇਂਦਾਂ ਖਿਲਾਫ ਉਨ੍ਹਾਂ ਦੀ ਕਵਰ ਡਰਾਈਵ ਸ਼ਾਨਦਾਰ ਹੁੰਦੀ ਹੈ, ਤਾਂ ਮੈਂ ਸਪਿਨ ਗੇਂਦਬਾਜ਼ਾਂ ਨੂੰ ਖੇਡਣ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਖੇਡ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹਾਂ।


Related News