ਮੇਰੇ ਅੰਦਰ ਸਾਰੇ ਫਾਰਮੈੱਟ 'ਚ ਖੇਡਣ ਦਾ ਜੱਜਬਾ ਬਰਕਰਾਰ : ਪਲੇਸਿਸ

Monday, May 04, 2020 - 11:59 PM (IST)

ਮੇਰੇ ਅੰਦਰ ਸਾਰੇ ਫਾਰਮੈੱਟ 'ਚ ਖੇਡਣ ਦਾ ਜੱਜਬਾ ਬਰਕਰਾਰ : ਪਲੇਸਿਸ

ਜੋਹਾਨਸਬਰਗ— ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਨੇ ਕਿਹਾ ਕਿ ਉਸਦੇ ਅੰਦਰ ਕ੍ਰਿਕਟ ਦੇ ਤਿੰਨੇ ਫਾਰਮੈਟ 'ਚ ਦੇਸ਼ ਦਾ ਪ੍ਰਤੀਨਿਧਤਾ ਕਰਨ ਦੀ 'ਭੁੱਖ ਤੇ ਜੱਜਬਾ' ਬਰਕਰਾਰ ਹੈ। 35 ਸਾਲ ਦੇ ਇਸ ਬੱਲੇਬਾਜ਼ ਨੇ ਕਿਹਾ ਕਿ ਉਹ 2020-21 ਸੈਸ਼ਨ 'ਚ ਦੱਖਣੀ ਅਫਰੀਕਾ ਦੇ ਲਈ ਤਿੰਨੇ ਫਾਰਮੈਟ 'ਚ ਖੇਡਣ ਨੂੰ ਤਿਆਰ ਹੈ। ਕ੍ਰਿਕਟ ਦੱਖਣੀ ਅਫਰੀਕਾ ਵਲੋਂ ਸੋਮਵਾਰ ਨੂੰ ਜਾਰੀ ਆਡੀਓ ਇੰਟਰਵਿਊ 'ਚ ਡੂ ਪਲੇਸਿਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਹੁਣ ਟੀਮ 'ਚ ਬਾਕੀ ਯੋਗਦਾਨ ਕਰ ਸਕਦਾ ਹਾਂ ਤੇ ਮੈਨੂੰ ਹੁਣ ਵੀ ਦੇਸ਼ ਦਾ ਪ੍ਰਤੀਨਿਧਤਾ ਕਰਨਾ ਪਸੰਦ ਹੈ। ਖੇਡ ਦੇ ਤਿੰਨਾਂ ਫਾਰਮੈੱਟ 'ਚ ਖੇਡਣ ਨੂੰ ਲੈ ਕੇ ਮੇਰੇ ਹੁਨਰ 'ਚ ਕੋਈ ਕਮੀ ਨਹੀਂ ਆਈ ਹੈ। 

PunjabKesari
ਉਨ੍ਹਾਂ ਨੇ ਕਿਹਾ ਕਿ ਖੇਡ ਤੋਂ ਦੂਰ ਰਹਿ ਕੇ ਮੈਂ ਇਹ ਪੱਕਾ ਕੀਤਾ ਕਿ ਕ੍ਰਿਕਟ ਨੂੰ ਲੈ ਕੇ ਮੇਰੀ ਭੁੱਖ ਬਰਕਰਾਰ ਹੈ। ਖਿਡਾਰੀ ਦੇ ਲਈ ਸਭ ਤੋਂ ਵੱਡੀ ਇਹੀ ਹੈ ਕਿ ਉਹ ਖੇਡ ਨਾਲ ਪਿਆਰ ਕਰੇ। ਡੂ ਪਲੇਸਿਸ ਨੇ ਵਨ ਡੇ ਟੀਮ ਦੀ ਕਪਤਾਨੀ ਵਿਕਟਕੀਪਰ ਕਵਿੰਟਨ ਡਿ ਕੌਕ ਨੂੰ ਸੌਂਪੀ ਜਦਕਿ ਟੈਸਟ 'ਚ ਹੁਣ ਉਸਦੇ ਉਤਰਾਆਧਿਕਾਰੀ ਦਾ ਐਲਾਨ ਨਹੀਂ ਹੋਇਆ ਹੈ। ਇਸ ਦਿੱਗਜ ਕ੍ਰਿਕਟਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਉਸ ਨੂੰ ਇਹ ਅਹਿਸਾਸ ਕਰਵਾਇਆ ਕਿ ਇਸ ਖੇਡ ਨੂੰ ਕਿੰਨਾ ਚਾਹੁੰਦੇ ਹਨ।


author

Gurdeep Singh

Content Editor

Related News