ਆਈ. ਐੱਸ. ਐੱਲ. ਪ੍ਰਸ਼ੰਸਕ ਮੈਨੂੰ ਭਾਰਤ ਖਿੱਚ ਲਿਆਏ : ਸ਼ੇਰਿੰਘਮ

11/13/2017 4:46:33 AM

ਨਵੀਂ ਦਿੱਲੀ— ਦੋ ਵਾਰ ਦੇ ਚੈਂਪੀਅਨ ਏ. ਟੀ. ਕੇ. ਦੇ ਮੁੱਖ ਕੋਚ ਤੇ ਮਾਨਚੈਸਟਰ ਯੂਨਾਈਟਿਡ ਦੇ ਧਾਕੜ ਟੈਡੀ ਸ਼ੇਰਿੰਗਮ ਨੇ ਕਿਹਾ ਹੈ ਕਿ ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਮੈਚਾਂ ਵਿਚ ਦਰਸ਼ਕ ਕਾਫੀ ਵੱਡੀ ਗਿਣਤੀ ਵਿਚ ਪਹੁੰਚਦੇ ਹਨ ਤੇ ਇਸੇ ਗੱਲ ਨੇ ਉਸ ਨੂੰ ਭਾਰਤ ਆ ਕੇ ਫੁੱਟਬਾਲ ਦਾ ਜਨੂੰੁਨ ਮਹਿਸੂਸ ਕਰਨ ਨੂੰ ਉਤਸ਼ਾਹਿਤ ਕੀਤਾ ਹੈ।
ਸ਼ੇਰਿੰਘਮ ਨੇ ਕਿਹਾ, ''ਸ਼ੁਰੂਆਤ ਵਿਚ ਮੈਨੂੰ ਇਹ ਬਹੁਤ ਅਜੀਬ ਲੱਗਦਾ ਸੀ। ਮੈਂ ਆਪਣੇ ਆਪ ਤੋਂ ਪੁੱਛਿਆ ਕਰਦਾ ਸੀ ਕਿ ਕੀ ਮੈਨੂੰ ਭਾਰਤ ਆ ਕੇ ਕਿਸੇ ਟੀਮ ਨੂੰ ਟ੍ਰੇਨਿੰਗ ਦੇਣ ਦੀ ਲੋੜ ਹੈ? ਇਸ ਤੋਂ ਬਾਅਦ ਮੈਂ ਸਟੀਵ ਕੋਪੇਲ (ਜਮਸ਼ੇਦਪੁਰ ਐੱਫ. ਸੀ. ਦੇ ਮੁੱਖ ਕੋਚ) ਵਰਗੇ ਲੋਕਾਂ ਨਾਲ ਗੱਲ ਕੀਤੀ। ਇਸ ਦੌਰਾਨ ਮੈਂ ਕੇਰਲ ਬਲਾਸਟਰਸ ਦੇ ਸਾਬਕਾ ਮੁੱਖ ਕੋਚ ਡੇਵਿਡ ਜੇਮਸ ਨਾਲ ਵੀ ਗੱਲ ਕੀਤੀ। ਇਨ੍ਹਾਂ ਸਾਰਿਆਂ ਕੋਲ ਆਈ. ਐੱਸ. ਐੱਲ. ਬਾਰੇ ਚੰਗੀਆਂ ਗੱਲਾਂ ਕਹਿਣ ਨੂੰ ਸਨ।''


Related News