ਕਦੇ ਸੋਚਿਆ ਨਹੀਂ ਸੀ ਵਨ ਡੇ ''ਚ ਦੋਹਰਾ ਸੈਂਕੜਾ ਲਗਾਵਾਂਗਾ : ਰੋਹਿਤ ਸ਼ਰਮਾ

05/19/2020 10:06:35 PM

ਮੁੰਬਈ— ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸੋਚਿਆ ਨਹੀਂ ਸੀ ਕਿ ਉਹ 2013 'ਚ ਬੈਂਗਲੁਰੂ 'ਚ ਆਸਟਰੇਲੀਆ ਦੇ ਵਿਰੁੱਧ ਆਪਣੇ ਵਨ ਡੇ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਗਾਉਣਗੇ। ਭਾਰਤ ਦੇ ਸੀਮਿਤ ਓਵਰਾਂ ਦੇ ਉਪ ਕਪਤਾਨ ਰੋਹਿਤ ਵਨਡੇ ਕ੍ਰਿਕਟ 'ਚ ਤਿੰਨ ਦੋਹਰੇ ਸੈਂਕੜੇ ਲਗਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ। ਰੋਹਿਤ ਨੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੇ ਨਾਲ ਇੰਸਟਾਗ੍ਰਾਮ 'ਤੇ ਗੱਲਬਾਤ ਦੇ ਦੌਰਾਨ ਕਿਹਾ-'ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਵਨ ਡੇ 'ਚ ਕਦੇ ਦੋਹਰਾ ਸੈਂਕੜਾ ਲਗਾਵਾਂਗਾ। ਮੈਂ ਵਧੀਆ ਬੱਲੇਬਾਜ਼ੀ ਕਰਨਾ ਚਾਹੁੰਦਾ ਸੀ ਤੇ ਪਿੱਚ ਵੀ ਬਹੁਤ ਵਧੀਆ ਸੀ। ਰੋਹਿਤ ਨੇ 158 ਗੇਂਦਾਂ 'ਤੇ 209 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਨੇ ਆਪਣੀ ਪਾਰੀ ਦੇ ਦੌਰਾਨ 12 ਚੌਕੇ ਤੇ 16 ਛੱਕੇ ਲਗਾਏ ਸਨ। ਭਾਰਤ ਨੇ ਸੀਰੀਜ਼ ਦੇ 7ਵੇਂ ਮੈਂਚ 'ਚ ਆਸਟਰੇਲੀਆ ਵਿਰੁੱਧ 57 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਰੋਹਿਤ ਨੇ ਦੱਸਿਆ ਕਿ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਇਕ ਓਪਨਰ ਹੋਣ ਦੇ ਨਾਤੇ ਤੁਹਾਡੇ ਕੋਲ ਇਕ ਵੱਡਾ ਸਕੋਰ ਬਣਾਉਣ ਦਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਯੁਵੀ (ਯੁਵਰਾਜ ਸਿੰਘ) ਮੈਨੂੰ ਕਹਿ ਰਿਹਾ ਸੀ ਕਿ ਤੁਹਾਡੇ ਲਈ ਇਹ ਇਕ ਵੱਡਾ ਮੌਕਾ ਹੈ। ਤੁਹਾਨੂੰ ਹੁਣ ਕੇਵਲ ਬੱਲੇਬਾਜ਼ੀ ਦੀ ਸ਼ੁਰੂਆਤ ਕਰਨੀ ਹੈ।

PunjabKesari
ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕੋਲ ਵੱਡਾ ਸਕੋਰ ਬਣਾਉਣ ਦਾ ਇਹ ਇਕ ਵੱਡਾ ਮੌਕਾ ਹੈ। ਮੈਚ ਤੋਂ ਪਹਿਲਾਂ ਇਹ ਇਕ ਵਧੀਆ ਗੱਲਬਾਤ ਸੀ। 35 ਸਾਲਾ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਜਦੋਂ ਮੈਂ ਦੋਹਰਾ ਸੈਂਕੜਾ ਲਗਾਉਣ ਤੋਂ ਬਾਅਦ ਵਾਪਸ ਪਵੇਲੀਅਨ ਗਿਆ ਤਾਂ ਮੈਨੂੰ ਕਿਸੇ ਨੇ ਕਿਹਾ ਕਿ ਜੇਕਰ ਤੁਸੀਂ ਇਕ ਓਵਰ ਹੋਰ ਬੱਲੇਬਾਜ਼ੀ ਕਰ ਲੈਂਦੇ ਤਾਂ ਤੁਸੀਂ ਵਰਿੰਦਰ ਸਹਿਵਾਗ ਦਾ ਰਿਕਾਰਡ ਤੋੜ ਦਿੰਦੇ। ਰੋਹਿਤ ਨੇ ਕਿਹਾ ਕਿ ਡ੍ਰੇਸਿੰਗ ਰੂਮ 'ਚ ਬਹੁਤ ਜ਼ਿਆਦਾ ਉਮੀਦ ਹੁੰਦੀ ਹੈ।


Gurdeep Singh

Content Editor

Related News