ਮੈਂ ਟੀ-20 ਅੰਤਰਰਾਸ਼ਟਰੀ ਫਾਰਮੈਟ ਨੂੰ ਛੱਡਣ ਦਾ ਫੈਸਲਾ ਨਹੀਂ ਕੀਤਾ: ਰੋਹਿਤ

Tuesday, Jan 10, 2023 - 03:46 PM (IST)

ਮੈਂ ਟੀ-20 ਅੰਤਰਰਾਸ਼ਟਰੀ ਫਾਰਮੈਟ ਨੂੰ ਛੱਡਣ ਦਾ ਫੈਸਲਾ ਨਹੀਂ ਕੀਤਾ: ਰੋਹਿਤ

ਗੁਹਾਟੀ (ਭਾਸ਼ਾ)- ਭਾਰਤ ਦੇ ਟੈਸਟ ਤੇ ਵਨ ਡੇ ਕਪਤਾਨ ਰੋਹਿਤ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਉਸਦੀ ‘ਟੀ-20 ਕੌਮਾਂਤਰੀ ਮੈਚਾਂ ਨੂੰ ਛੱਡਣ’ ਦੀ ਕੋਈ ਯੋਜਨਾ ਨਹੀਂ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਦੇ ਸੂਤਰਾਂ ਦੀ ਮੰਨੀਏ ਤਾਂ ਬੋਰਡ ਚਾਹੁੰਦਾ ਹੈ ਕਿ 2024 ਵਿਚ ਵੈਸਟਇੰਡੀਜ਼ ਤੇ ਅਮਰੀਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਹਾਰਦਿਕ ਦੀ ਅਗਵਾਈ ਵਿਚ ਇਕ ਨੌਜਵਾਨ ਟੀਮ ਤਿਆਰ ਕੀਤੀ ਜਾਵੇ। ਸ਼੍ਰੀਲੰਕਾ ਦੇ ਖਿਲਾਫ ਹਾਲ ਹੀ ਵਿੱਚ ਸਮਾਪਤ ਹੋਈ ਟੀ-20 ਸੀਰੀਜ਼ ਲਈ ਰੋਹਿਤ, ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਅਨੁਭਵੀ ਲੋਕੇਸ਼ ਰਾਹੁਲ ਨੂੰ ਛੋਟੇ ਫਾਰਮੈਟ ਦੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।

ਰੋਹਿਤ ਨੇ ਕਿਹਾ, ‘‘ਪਹਿਲੀ ਗੱਲ ਇਹ ਹੈ ਕਿ ਲਗਾਤਾਰ ਮੈਚ ਖੇਡਣਾ ਸੰਭਵ ਨਹੀਂ ਹੈ। ਤੁਹਾਨੂੰ ਉਨ੍ਹਾਂ (ਸਾਰੇ ਫਾਰਮੈਟਾਂ ਦੇ ਖਿਡਾਰੀਆਂ ਨੂੰ) ਲੋੜੀਂਦਾ ਆਰਾਮ ਦੇਣ ਦੀ ਲੋੜ ਹੈ। ਮੇਰੇ ਨਾਲ ਵੀ ਇਹ ਸਥਿਤੀ ਹੈ। ਨਿਊਜ਼ੀਲੈਂਡ ਵਿਰੁੱਧ ਅਸੀਂ 3 ਟੀ-20 ਕੌਮਾਂਤਰੀ ਮੈਚ ਖੇਡਣੇ ਹਨ। ਇਸ ਮਾਮਲੇ ਵਿਚ ਆਈ. ਪੀ.ਐੱਲ. ਤੋਂ ਬਾਅਦ ਕੁਝ ਸੋਚਾਂਗਾ। ਮੈਂ ਫਾਰਮੈਟ ਨੂੰ ਛੱਡਣ ਦਾ ਫੈਸਲਾ ਨਹੀਂ ਕੀਤਾ ਹੈ।’’


author

cherry

Content Editor

Related News