ਮੈਂ ਕਦੇ ਆਪਣੀ ਲੈਅ ਨਹੀਂ ਗੁਆਈ : ਕੁਲਦੀਪ

Monday, Jun 17, 2019 - 10:10 PM (IST)

ਮੈਂ ਕਦੇ ਆਪਣੀ ਲੈਅ ਨਹੀਂ ਗੁਆਈ : ਕੁਲਦੀਪ

ਮਾਨਚੈਸਟਰ— ਕੁਲਦੀਪ ਯਾਦਵ ਨੂੰ ਇਹ ਸੁਣ ਕੇ ਕਾਫੀ ਬੁਰਾ ਲੱਗ ਰਿਹਾ ਹੈ ਕਿ ਉਸ ਨੇ ਆਪਣੀ ਗੁਆਚੀ ਲੈਅ ਹਾਸਲ ਕਰ ਲਈ ਹੈ ਕਿਉਂਕਿ ਭਾਰਤ ਦੇ ਇਸ ਸਪਿਨਰ ਦਾ ਮੰਨਣਾ ਹੈ ਕਿ ਉਸ ਨੇ ਆਪਣੀ ਲੈਅ ਕਦੇ ਗੁਆਈ ਹੀ ਨਹੀਂ ਸੀ। ਪਾਕਿਸਤਾਨ ਵਿਰੁੱਧ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਉਸ ਨੇ ਕਿਹਾ, ''ਹਰ ਕੋਈ ਮੇਰੀ ਲੈਅ ਬਾਰੇ ਗੱਲ ਕਰ ਰਿਹਾ ਹੈ।''
ਬਾਬਰ ਦੀ ਵਿਕਟ ਬਾਰੇ ਉਸ ਨੇ ਕਿਹਾ ਕਿ ਇਹ ਉਸਦੀਆਂ ਸਰਵਸ੍ਰੇਸ਼ਠ ਗੇਂਦਾਂ ਵਿਚੋਂ ਇਕ ਸੀ। ਮੈਂ ਬਾਬਰ ਆਜ਼ਮ ਨੂੰ ਪਹਿਲਾਂ ਵੀ ਏਸ਼ੀਆ ਕੱਪ ਵਿਚ ਆਊਟ ਕੀਤਾ ਸੀ। ਉਹ ਸਪਿਨ ਨੂੰ ਬਾਖੂਬੀ ਖੇਡਦਾ ਹੈ।''
ਕੁਲਦੀਪ ਨੇ ਕਿਹਾ, ''ਟੀਮ ਦੇ ਨਜ਼ਰੀਏ ਤੋਂ ਬਾਬਰ ਅਤੇ ਜ਼ਮਾਨ ਚੰਗਾ ਖੇਡ ਰਹੇ ਸਨ। ਦੋਵੇਂ ਸਟ੍ਰਾਈਕ ਰੋਟੇਟ ਕਰ ਰਹੇ ਸਨ। ਸਾਨੂੰ ਪਤਾ ਸੀ ਕਿ ਉਹ ਵਿਕਟ ਕਿੰਨੀ ਅਹਿਮ ਹੈ। ਉਨ੍ਹਾਂ 'ਤੇ ਦਬਾਅ ਬਣ ਗਿਆ ਸੀ ਅਤੇ ਫਖਰ ਵੀ ਜਲਦ ਆਊਟ ਹੋ ਗਿਆ।'' ਕੁਲਦੀਪ ਦੀ ਇਕਾਨੋਮੀ ਰੇਟ ਪੰਜ ਦੌੜਾਂ ਪ੍ਰਤੀ ਓਵਰ ਰਿਹਾ ਅਤੇ ਉਹ ਇਸ ਤੋਂ ਕਾਫੀ ਖੁਸ਼ ਹੈ।  


author

Gurdeep Singh

Content Editor

Related News