IND ''A'' ਅਤੇ NZ ''A'' ਵਿਚਾਲੇ ਦੂਜਾ ਅਣਅਧਿਕਾਰਤ ਟੈਸਟ ਰਿਹਾ ਡਰਾਅ

Tuesday, Nov 03, 2026 - 02:43 PM (IST)

IND ''A'' ਅਤੇ NZ ''A'' ਵਿਚਾਲੇ ਦੂਜਾ ਅਣਅਧਿਕਾਰਤ ਟੈਸਟ ਰਿਹਾ ਡਰਾਅ

ਕ੍ਰਾਈਸਟਚਰਚ : ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਦੇ ਸ਼ਾਨਦਾਰ ਅਜੇਤੂ ਸੈਂਕੜੇ ਦੀ ਬਦੌਲਤ ਭਾਰਤ 'ਏ' ਅਤੇ ਨਿਊਜ਼ੀਲੈਂਡ 'ਏ' ਵਿਚਾਲੇ ਖੇਡਿਆ ਗਿਆ ਦੂਜਾ ਅਣਅਧਿਕਾਰਤ ਟੈਸਟ ਕ੍ਰਿਕਟ ਮੈਚ ਮੰਗਲਵਾਰ ਨੂੰ ਡਰਾਅ ਸਮਾਪਤ ਹੋ ਗਿਆ। ਦੋ ਮੈਚਾਂ ਦੀ ਆਗਾਮੀ ਟੈਸਟ ਲੜੀ ਤੋਂ ਪਹਿਲਾਂ ਜਾਇਸਵਾਲ ਨੇ ਸੈਂਕੜਾ ਲਗਾ ਕੇ ਆਪਣੀ ਬਿਹਤਰੀਨ ਫਾਰਮ ਨਾਲ ਭਾਰਤੀ ਟੀਮ ਪ੍ਰਬੰਧਨ ਨੂੰ ਭਰੋਸਾ ਦਿਵਾਇਆ ਹੈ। ਜਾਇਸਵਾਲ ਨੇ ਮੈਚ ਦੇ ਚੌਥੇ ਅਤੇ ਅੰਤਿਮ ਦਿਨ ਨਿਊਜ਼ੀਲੈਂਡ 'ਏ' ਦੇ ਗੇਂਦਬਾਜ਼ਾਂ ਦਾ ਸਾਹਮਣਾ ਕਰਦਿਆਂ ਸਿਰਫ਼ 162 ਗੇਂਦਾਂ ਵਿੱਚ 15 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਨਾਬਾਦ 155 ਦੌੜਾਂ ਬਣਾਈਆਂ।

ਜਾਇਸਵਾਲ ਤੋਂ ਇਲਾਵਾ ਵਿਦਰਭ ਦੇ ਖੱਬੇ ਹੱਥ ਦੇ ਬੱਲੇਬਾਜ਼ ਯਸ਼ ਰਾਠੌੜ ਨੇ ਵੀ 122 ਗੇਂਦਾਂ ਵਿੱਚ 9 ਚੌਕਿਆਂ ਦੀ ਮਦਦ ਨਾਲ ਨਾਬਾਦ 100 ਦੌੜਾਂ ਦੀ ਪਾਰੀ ਖੇਡੀ। ਦੋਵਾਂ ਬੱਲੇਬਾਜ਼ਾਂ ਨੇ ਤੀਜੇ ਵਿਕਟ ਲਈ 247 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ, ਜਿਸ ਦੀ ਬਦੌਲਤ ਭਾਰਤ 'ਏ' ਨੇ ਆਪਣੀ ਦੂਜੀ ਪਾਰੀ ਵਿੱਚ 2 ਵਿਕਟਾਂ ਦੇ ਨੁਕਸਾਨ 'ਤੇ 282 ਦੌੜਾਂ ਬਣਾਈਆਂ। ਯਸ਼ ਰਾਠੌੜ ਦੇ ਸੈਂਕੜਾ ਪੂਰਾ ਕਰਦੇ ਹੀ ਦੋਵਾਂ ਕਪਤਾਨਾਂ ਦੀ ਸਹਿਮਤੀ ਨਾਲ ਮੈਚ ਡਰਾਅ ਘੋਸ਼ਿਤ ਕਰ ਦਿੱਤਾ ਗਿਆ। ਮੈਚ ਦੀਆਂ ਪਹਿਲੀਆਂ ਪਾਰੀਆਂ ਵਿੱਚ ਭਾਰਤ 'ਏ' ਨੇ 346 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ 'ਏ' ਨੇ 424 ਦੌੜਾਂ ਬਣਾਈਆਂ ਸਨ।


author

Tarsem Singh

Content Editor

Related News