ਖੁਸ਼ ਹਾਂ ਕਿ ਆਸਟਰੇਲੀਆ ਨੇ ਮੇਰੇ ਲਈ ਰਣਨੀਤੀ ਬਣਾਈ : ਅਈਅਰ

12/01/2020 7:57:34 PM

ਕੈਨਬਰਾ– ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਉਸਦੇ ਵਿਰੁੱਧ ਆਸਟਰੇਲੀਆਈ ਟੀਮ ਦੀ ਸ਼ਾਰਟ ਗੇਂਦਬਾਜ਼ੀ ਕਰਨ ਦੀ ਰਣਨੀਤੀ ਬਣਾਉਣ ਤੋਂ ਖੁਸ਼ ਹੈ ਤੇ ਉਸ ਨੇ ਕਿਹਾ ਕਿ ਉਹ ਹਮਲਾਵਰ ਰਵੱਈਆ ਆਪਣਾ ਕੇ, ਪਲਟਾਵਰ ਕਰਕੇ ਤੇ ਫੀਲਡਿੰਗ ਦਾ ਫਾਇਦਾ ਚੁੱਕ ਕੇ ਇਸ ਨਾਲ ਨਜਿੱਠ ਸਕਦਾ ਹੈ।
ਜੋਸ਼ ਹੇਜ਼ਲਵੁਡ ਨੇ ਪਹਿਲੇ ਵਨ ਡੇ ਕੌਮਾਂਤਰੀ ਮੈਚ ਵਿਚ ਅੰਪਾਇਰ ਨੂੰ ਬਾਊਂਸਰ 'ਤੇ ਪੈਵੇਲੀਅਨ ਭੇਜਿਆ ਜਦਕਿ ਦੂਜੇ ਮੈਚ ਵਿਚ ਉਸ ਨੇ ਬਿਹਤਰੀਨ ਬੱਲੇਬਾਜ਼ੀ ਕਰਦੇ ਹੋਏ 36 ਦੌੜਾਂ ਦੀ ਪਾਰੀ ਖੇਡੀ। ਘਰੇਲੂ ਟੀਮ ਦੇ ਅਈਅਰ ਨੂੰ ਸ਼ਾਰਟ ਗੇਂਦਬਾਜ਼ੀ ਨਾਲ ਨਿਸ਼ਾਨਾ ਬਣਉਣ ਦੀ ਰਣਨੀਤੀ ਦੇ ਬਾਰੇ ਵਿਚ ਪੁੱਛਣ 'ਤੇ ਇਸ ਬੱਲੇਬਾਜ਼ ਨੇ ਤੀਜੇ ਤੇ ਆਖਰੀ ਵਨ ਡੇ ਦੀ ਪੂਰਬਲੀ ਸ਼ਾਮ 'ਤੇ ਕਿਹਾ,''ਮੈਂ ਇਸ ਨੂੰ ਚੁਣੌਤੀ ਦੀ ਤਰ੍ਹਾਂ ਲੈ ਰਿਹਾ ਹਾਂ ਪਰ ਮੈਂ ਦਬਾ ਵਿਚ ਚੰਗਾ ਪ੍ਰਦਰਸ਼ਨ ਕਰਦਾ ਹਾਂ ਤੇ ਇਹ ਮੈਨੂੰ ਉਨ੍ਹਾਂ ਦੇ ਵਿਰੁੱਧ ਬਿਹਤਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰੇਗਾ। ਮੈਨੂੰ ਲੱਗਦਾ ਹੈ ਕਿ ਇਸਦਾ (ਸ਼ਾਰਟ ਲੈੱਗ ਤੇ ਲੈੱਗ ਗਲੀ) ਫਾਇਦਾ ਚੁੱਕਿਆ ਜਾ ਸਕਦਾ ਹੈ ਤੇ ਵਧੇਰੇ ਦੌੜਾਂ ਬਣਾਈਆਂ ਜਾ ਸਕਦੀਆਂ ਹਨ।''

PunjabKesari
ਭਾਰਤ ਦੇ ਚੌਥੇ ਨੰਬਰ ਦੇ ਬੱਲੇਬਾਜ਼ ਅਈਅਰ ਨੇ ਕਿਹਾ ਕਿ ਸ਼ਾਰਟ ਗੇਂਦਬਾਜ਼ੀ ਦਾ ਸਾਹਮਣਾ ਕਰਨਾ ਮਾਨਸਿਕਤਾ ਤੇ ਨੈੱਟ 'ਤੇ ਬੱਲੇਬਾਜ਼ੀ ਕਰਦੇ ਹੋਏ ਥੋੜ੍ਹੇ ਬਦਲਾਅ ਨਾਲ ਜੁੜਿਆ ਹੈ। ਉਸ ਨੇ ਕਿਹਾ ਕਿ ਇਹ ਤੁਹਾਡੀ ਮਾਨਸਿਕਤਾ ਨਾਲ ਜੁੜਿਆ ਹੈ, ਜਿਸ ਵਿਚ ਥੋੜ੍ਹਾ ਬਦਲਾ ਕਰਨ ਦੀ ਲੋੜ ਹੈ। ਵਿਕਟ 'ਤੇ ਤੁਸੀਂ ਕਿਵੇਂ ਖੜ੍ਹੇ ਹੁੰਦੇ ਹੋ। (ਸਟਾਂਸ ਦੇ ਦੌਰਾਨ) ਕਾਫੀ ਵਧੇਰੇ ਝੁਕਣ ਦੀ ਜਗ੍ਹਾ ਤੁਹਾਨੂੰ ਸਿੱਧੇ ਖੜ੍ਹੇ ਹੋਣਾ ਪੈਂਦਾ ਹੈ। ਅਜਿਹੇ ਵਿਚ ਸ਼ਾਰਟ ਗੇਂਦ ਨੂੰ ਖੇਡਣਾ ਆਸਾਨ ਹੋ ਜਾਂਦਾ ਹੈ।''


Gurdeep Singh

Content Editor

Related News