ਮੈਂ ਭਾਰਤ ਦਾ ਕੋਚ ਬਣਨ ਦੀ ਦੌੜ ’ਚ ਨਹੀਂ : ਮਾਈਕਲ ਹਸੀ

05/26/2024 10:44:13 AM

ਪਰਥ–ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਨੇ ਖੁਦ ਨੂੰ ਭਾਰਤ ਦੇ ਅਗਲੇ ਮੁੱਖ ਕੋਚ ਬਣਨ ਦੀ ਦੌੜ ਵਿਚੋਂ ਖੁਦ ਨੂੰ ਬਾਹਰ ਕਰਦੇ ਹੋਏ ਕਿਹਾ ਕਿ ਇਸ ਜ਼ਿੰਮੇਵਾਰੀ ਨੂੰ ਚੁੱਕਣ ਲਈ ਉਹ ਅਜੇ ਉਤਸ਼ਾਹਿਤ ਨਹੀਂ ਹੈ। ਸੂਤਰਾਂ ਦੇ ਮੁਤਾਬਕ ਰਾਹੁਲ ਦ੍ਰਾਵਿੜ ਅਮਰੀਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਮੁੱਖ ਕੋਚ ਦੀ ਭੂਮਿਕਾ ਵਿਚ ਬਣੇ ਰਹਿਣ ਦਾ ਇੱਛੁਕ ਨਹੀਂ ਹੈ। ਹਸੀ ਤੋਂ ਪਹਿਲਾਂ ਰਿਕੀ ਪੋਂਟਿੰਗ ਤੇ ਜਸਟਿਨ ਲੈਂਗਰ ਸਮੇਤ ਆਸਟ੍ਰੇਲੀਆ ਦੇ ਕੁਝ ਹੋਰ ਸਾਬਕਾ ਖਿਡਾਰੀਆਂ ਦਾ ਨਾਂ ਇਸ ਅਹੁਦੇ ਲਈ ਸਾਹਮਣੇ ਆ ਚੁੱਕਾ ਹੈ। ਇਨ੍ਹਾਂ ਸਾਰਿਆਂ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਵੱਖ-ਵੱਖ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ।


Aarti dhillon

Content Editor

Related News