'ਇਸ ਗੱਲ ਨੂੰ ਸਵੀਕਾਰ ਕਰਨ 'ਚ ਮੈਨੂੰ ਕੋਈ ਸ਼ਰਮ ਨਹੀਂ', ਸੂਰਿਆਕੁਮਾਰ ਨੇ ਆਪਣੇ ਵਨਡੇ ਫਾਰਮ 'ਤੇ ਦਿੱਤਾ ਬਿਆਨ

Wednesday, Aug 09, 2023 - 03:59 PM (IST)

'ਇਸ ਗੱਲ ਨੂੰ ਸਵੀਕਾਰ ਕਰਨ 'ਚ ਮੈਨੂੰ ਕੋਈ ਸ਼ਰਮ ਨਹੀਂ', ਸੂਰਿਆਕੁਮਾਰ ਨੇ ਆਪਣੇ ਵਨਡੇ ਫਾਰਮ 'ਤੇ ਦਿੱਤਾ ਬਿਆਨ

ਸਪੋਰਟਸ ਡੈਸਕ- ਵੈਸਟਇੰਡੀਜ਼ ਦੇ ਖ਼ਿਲਾਫ਼ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਦੌਰਾਨ ਇਕ ਗੱਲ ਜੋ ਭਾਰਤੀ ਟੀਮ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਸੀ ਉਹ ਸੀ ਸੂਰਿਆਕੁਮਾਰ ਯਾਦਵ ਦੀ ਫਾਰਮ। ਵਨਡੇ ਫਾਰਮੈਟ 'ਚ ਸੂਰਿਆ ਦਾ ਹੁਣ ਤੱਕ ਪ੍ਰਦਰਸ਼ਨ ਉਸ ਪੱਧਰ 'ਤੇ ਨਹੀਂ ਦੇਖਿਆ ਗਿਆ ਹੈ ਜਿਸ ਦੀ ਹਰ ਕੋਈ ਉਸ ਤੋਂ ਉਮੀਦ ਕਰਦਾ ਹੈ। ਹਾਲਾਂਕਿ ਵੈਸਟਇੰਡੀਜ਼ ਖ਼ਿਲਾਫ਼ ਤੀਜੇ ਟੀ-20 ਮੈਚ 'ਚ ਉਨ੍ਹਾਂ ਦੇ ਬੱਲੇ ਨਾਲ 83 ਦੌੜਾਂ ਦੀ ਸ਼ਾਨਦਾਰ ਮੈਚ ਵਿਮਿੰਗ ਪਾਰੀ ਦੇਖਣ ਨੂੰ ਮਿਲੀ। ਸੂਰਿਆ ਨੇ ਇਸ ਪਾਰੀ ਤੋਂ ਬਾਅਦ ਆਪਣੀ ਵਨਡੇ ਫਾਰਮ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਅਤੇ ਮੰਨਿਆ ਕਿ ਉਨ੍ਹਾਂ ਦੇ ਅੰਕੜੇ ਬਹੁਤ ਖਰਾਬ ਹਨ।

ਇਹ ਵੀ ਪੜ੍ਹੋ- ਵਿਸ਼ਵ ਐਥਲੈਟਕਿਸ ਚੈਂਪੀਅਨਸ਼ਿਪ ’ਚ ਭਾਰਤ ਦੀ 28 ਮੈਂਬਰੀ ਟੀਮ ਦੀ ਅਗਵਾਈ ਕਰੇਗਾ ਨੀਰਜ ਚੋਪੜਾ
ਸੂਰਿਆਕੁਮਾਰ ਯਾਦਵ ਨੂੰ ਭਾਰਤੀ ਟੀਮ ਲਈ ਹੁਣ ਤੱਕ 26 ਵਨਡੇ ਖੇਡਣ ਦਾ ਮੌਕਾ ਮਿਲਿਆ ਹੈ, ਜਿਸ 'ਚ ਉਨ੍ਹਾਂ ਨੇ 24 ਪਾਰੀਆਂ 'ਚ 24.33 ਦੀ ਔਸਤ ਨਾਲ ਸਿਰਫ਼ 511 ਦੌੜਾਂ ਬਣਾਈਆਂ ਹਨ ਅਤੇ ਇਸ ਦੌਰਾਨ 2 ਅਰਧ ਸੈਂਕੜੇ ਵਾਲੀਆਂ ਪਾਰੀਆਂ ਉਨ੍ਹਾਂ ਦੇ ਬੱਲੇ ਤੋਂ ਦੇਖਣ ਨੂੰ ਮਿਲੀਆਂ ਹਨ। ਦੂਜੇ ਪਾਸੇ ਟੀ-20 ਇੰਟਰਨੈਸ਼ਨਲ 'ਚ ਸੂਰਿਆਕੁਮਾਰ ਯਾਦਵ ਫਿਲਹਾਲ ਆਈਸੀਸੀ ਰੈਂਕਿੰਗ 'ਚ ਨੰਬਰ 1 ਬੱਲੇਬਾਜ਼ ਹੈ। ਵਨਡੇ ਫਾਰਮੈਟ 'ਚ ਆਪਣੀ ਖਰਾਬ ਫਾਰਮ ਦੇ ਬਾਰੇ 'ਚ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਅਸੀਂ ਸਾਰੇ ਈਮਾਨਦਾਰੀ ਦੀ ਗੱਲ ਕਰਦੇ ਹਾਂ ਅਤੇ ਤੁਹਾਨੂੰ ਵੀ ਕਰਨੀ ਚਾਹੀਦੀ ਹੈ ਪਰ ਇਸ 'ਤੇ ਗੱਲ ਹੋਣੀ ਚਾਹੀਦੀ ਹੈ ਕਿ ਇਸ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਮੈਂ ਇਸ ਬਾਰੇ ਰੋਹਿਤ ਅਤੇ ਰਾਹੁਲ ਸਰ ਨਾਲ ਗੱਲ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਮੈਨੂੰ ਕਿਹਾ ਕਿ ਇਹ ਉਹ ਫਾਰਮੈਟ ਹੈ ਜਿਸ 'ਚ ਮੈਂ ਜ਼ਿਆਦਾ ਨਹੀਂ ਖੇਡਦਾ, ਇਸ ਲਈ ਇਸ ਦਾ ਜ਼ਿਆਦਾ ਅਭਿਆਸ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਸ਼੍ਰੀਲੰਕਾ 'ਚ ਬੱਚਿਆਂ ਨੂੰ ਪੂਰਾ ਭੋਜਨ ਨਾ ਮਿਲਣ 'ਤੇ ਦੁਖ਼ੀ ਹੋਏ ਸਚਿਨ ਤੇਂਦੁਲਕਰ, ਦਿੱਤਾ ਖ਼ਾਸ ਸੰਦੇਸ਼
ਇਹ ਇਕ ਚੁਣੌਤੀਪੂਰਨ ਫਾਰਮੈਟ ਹੈ
ਆਪਣੇ ਬਿਆਨ 'ਚ ਸੂਰਿਆਕੁਮਾਰ ਯਾਦਵ ਨੇ ਅੱਗੇ ਕਿਹਾ ਕਿ ਅਸੀਂ ਇੰਨਾ ਜ਼ਿਆਦਾ ਟੀ-20 ਫਾਰਮੈਟ ਖੇਡ ਰਹੇ ਹਾਂ, ਸਾਨੂੰ ਇਸ ਦੀ ਆਦਤ ਹੋ ਗਈ ਹੈ। ਵਨਡੇ ਇਕ ਚੁਣੌਤੀਪੂਰਨ ਫਾਰਮੈਟ ਹੈ ਜਿਸ 'ਚ ਤੁਹਾਨੂੰ ਵੱਖਰੇ ਢੰਗ ਨਾਲ ਬੱਲੇਬਾਜ਼ੀ ਕਰਨੀ ਪੈਂਦੀ ਹੈ। ਜੇਕਰ ਤੁਹਾਡੀਆਂ ਵਿਕਟਾਂ ਜਲਦੀ ਡਿੱਗਦੀਆਂ ਹਨ ਤਾਂ ਤੁਹਾਨੂੰ ਟੈਸਟ ਫਾਰਮੈਟ ਵਾਂਗ ਧਿਆਨ ਨਾਲ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਤੁਹਾਨੂੰ ਅੰਤ 'ਚ ਟੀ-20 ਫਾਰਮੈਟ ਵਾਂਗ ਖੇਡਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਲਈ ਮੈਂ ਉਸੇ ਤਰ੍ਹਾਂ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਸ ਤਰ੍ਹਾਂ ਟੀਮ ਪ੍ਰਬੰਧਨ ਨੇ ਮੈਨੂੰ ਇਸ ਫਾਰਮੈਟ 'ਚ ਖੇਡਣ ਲਈ ਕਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News