ਓਲੰਪਿਕ ਤਕ ਸਾਰੇ ਸੋਸ਼ਲ ਮੀਡੀਆ ਹੈਂਡਲ ਬੰਦ ਕਰ ਰਿਹਾ ਹਾਂ : ਬਜਰੰਗ

03/01/2021 8:27:03 PM

ਨਵੀਂ ਦਿੱਲੀ– ਓਲੰਪਿਕ ਦੀਆਂ ਤਿਆਰੀਆਂ ਵਿਚ ਲੱਗੇ ਪਹਿਲਵਾਨ ਬਜਰੰਗ ਪੂਨੀਆ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਜੁਲਾਈ-ਅਗਸਤ ਵਿਚ ਟੋਕੀਓ ਵਿਚ ਹੋਣ ਵਾਲੀਆਂ ਖੇਡਾਂ ਤਕ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਬੰਦ ਕਰ ਰਿਹਾ ਹੈ। ਓਲੰਪਿਕ ਵਿਚ ਭਾਰਤ ਦੀ ਵੱਡੀ ਉਮੀਦ ਮੰਨੇ ਜਾ ਰਹੇ ਬਜਰੰਗ ਨੇ ਟਵਿਟਰ ’ਤੇ ਆਪਣੇ ਫੈਸਲੇ ਦਾ ਐਲਾਨ ਕੀਤਾ।


ਉਸ ਨੇ ਟਵੀਟ ਕੀਤਾ,‘‘ਮੈਂ ਆਪਣੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਅੱਜ ਤੋਂ ਬੰਦ ਕਰ ਰਿਹਾ ਹਾਂ। ਹੁਣ ਓਲੰਪਿਕ ਤੋਂ ਬਾਅਦ ਤੁਹਾਡੇ ਸਾਰਿਆ ਨਾਲ ਮੁਲਾਕਾਤ ਹੋਵੇਗੀ... ਉਮੀਦ ਕਰਦਾ ਹਾਂ ਕਿ ਤੁਸੀਂ ਆਪਣਾ ਪਿਆਰ ਬਣਾਈ ਰੱਖੋਗੇ...ਜੈ ਹਿੰਦ।’’

ਇਹ ਖ਼ਬਰ ਪੜ੍ਹੋ- ਅਹਿਮਦਾਬਾਦ ਦੀ ਪਿੱਚ ਦੇ ਤੀਜੇ ਮੈਚ ਤੋਂ ਵੱਧ ਟਰਨ ਹੋਣ ਦੀ ਉਮੀਦ : ਫੋਕਸ


ਬਜਰੰਗ ਨੇ 2019 ਵਿਸ਼ਵ ਚੈਂਪੀਅਨਸ਼ਿਪ ਵਿਚ ਕੋਟਾ ਹਾਸਲ ਕਰਕੇ ਓਲੰਪਿਕ ਵਿਚ ਜਗ੍ਹਾ ਬਣਾਈ ਸੀ। ਉਹ ਅਮਰੀਕਾ ਵਿਚ ਇਕ ਮਹੀਨੇ ਦੇ ਕੈਂਪ ਵਿਚ ਹਿੱਸਾ ਲੈ ਕੇ ਹਾਲ ਹੀ ਵਿਚ ਵਤਨ ਪਰਤਿਆ ਸੀ। ਇਹ 27 ਸਾਲਾ ਖਿਡਾਰੀ ਵੀਰਵਾਰ ਨੂੰ ਇਟਲੀ ਵਿਚ ਵਿਸ਼ਵ ਕੁਸ਼ਤੀ ਦੀ ਰੈਂਕਿੰਗ ਵਿਚ ਸੀਰੀਜ਼ ਪ੍ਰਤੀਯੋਗਿਤਾ ਵਿਚ ਹਿੱਸਾ ਲਵੇਗਾ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News