ਮੈਂ ਵਾਪਸੀ ਲਈ ਅਜੇ ਸਭ ਤੋਂ ਖ਼ਰਾਬ ਸਥਿਤੀ ''ਚ ਹਾਂ : ਰੋਜਰ ਫੈਡਰਰ

Wednesday, Sep 22, 2021 - 07:30 PM (IST)

ਮੈਂ ਵਾਪਸੀ ਲਈ ਅਜੇ ਸਭ ਤੋਂ ਖ਼ਰਾਬ ਸਥਿਤੀ ''ਚ ਹਾਂ : ਰੋਜਰ ਫੈਡਰਰ

ਸਪੋਰਟਸ ਡੈਸਕ- ਰੋਜਰ ਫ਼ੈਡਰਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੱਟ ਤੋਂ ਬਾਅਦ ਵਾਪਸੀ ਉਨ੍ਹਾਂ ਨੂੰ ਅਜੇ ਤਕ ਨਜ਼ਰ ਨਹੀਂ ਆ ਰਹੀ ਹੈ ਪਰ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸਭ ਤੋਂ ਖ਼ਰਾਬ ਸਥਿਤੀ 'ਚ ਹਨ। ਫੈਡਰਰ ਇਸ ਸਾਲ ਦੌਰੇ 'ਤੇ ਵਾਪਸ ਆਉਣ ਤੋਂ ਪਹਿਲਾਂ ਆਪਣੇ ਸੱਜੇ ਗੋਡੇ ਦੀ ਦੋ ਸਰਜਰੀ ਦੇ ਨਾਲ ਇਕ ਸਾਲ ਤੋਂ ਵਧ ਸਮੇਂ ਤੋਂ ਬਾਹਰ ਹਨ। 

ਉਨ੍ਹਾਂ ਨੇ ਇਸ ਸਾਲ ਸਿਰਫ 13 ਮੈਚ ਖੇਡੇ ਹਨ। ਜੁਲਾਈ 'ਚ ਵਿੰਬਲਡਨ 'ਚ ਕੁਆਰਟਰ ਫਾਈਨਲ 'ਚ ਹਾਰ ਦੇ ਬਾਅਦ ਉਨ੍ਹਾਂ ਨੇ ਤੀਜਾ ਆਪਰੇਸ਼ਨ ਕਰਾਇਆ ਸੀ। ਸਵਿਸ ਸਟਾਰ ਨੇ ਜਿਊਰਿਕ 'ਚ ਆਯੋਜਿਤ ਇਕ ਪ੍ਰੋਗਾਰਮ 'ਚ ਕਿਹਾ ਕਿ ਮੈਂ ਬਹੁਤ ਚੰਗਾ ਕਰ ਰਿਹਾ ਹਾਂ। ਰਿਹੈਬਲੀਟੇਸ਼ਨ ਵਲ ਤੇਜ਼ੀ ਨਾਲ ਕਦਮ ਵਧਾ ਰਿਹਾ ਹਾਂ। ਮੈਂ ਆਉਣ ਵਾਲੀ ਹਰ ਚੀਜ਼ ਦਾ ਇੰਤਜ਼ਾਰ ਕਰ ਰਿਹਾ ਹਾਂ। ਜਦੋਂ ਤੁਸੀਂ ਸੱਟ ਤੋਂ ਬਾਹਰ ਆਉਂਦੇ ਹੋ ਤਾਂ ਹਰ ਦਿਨ ਬਿਹਤਰ ਹੁੰਦਾ ਹੈ। ਇਸ ਲਈ ਇਹ ਇਕ ਰੋਮਾਂਚਕ ਸਮਾਂ ਹੈ। 


author

Tarsem Singh

Content Editor

Related News