SRH vs MI : ਹੈਦਰਾਬਾਦ ਵਿਰੁੱਧ ਜਿੱਤ ਦੀ ਹੈਟ੍ਰਿਕ ਲਾਉਣਾ ਚਾਹੇਗੀ ਮੁੰਬਈ

05/04/2021 12:44:18 AM

ਨਵੀਂ ਦਿੱਲੀ– ਡਿਫੈਂਡਿੰਗ ਚੈਂਪੀਅਨ ਤੇ ਸਾਬਕਾ ਆਈ. ਪੀ. ਐੱਲ. ਜੇਤੂ ਮੁੰਬਈ ਇੰਡੀਅਨਜ਼ (ਐੱਮ. ਆਈ.) ਮੌਜੂਦਾ ਆਈ. ਪੀ. ਐੱਲ. ਸੈਸ਼ਨ ਦੀ ਸਭ ਤੋਂ ਫਾਡੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਇੱਥੇ ਮੰਗਲਵਾਰ ਨੂੰ ਜਿੱਤ ਦੀ ਹੈਟ੍ਰਿਕ ਲਾਉਣਾ ਚਾਹੇਗੀ। ਇਹ ਜਿੱਤ ਮੁੰਬਈ ਨੂੰ ਟਾਪ-4 ਵਿਚ ਬਣੇ ਰਹਿਣ ਵਿਚ ਮਦਦ ਕਰੇਗੀ ਜਦਕਿ ਹੈਦਰਾਬਾਦ ਨੂੰ ਇਸ ਜਿੱਤ ਨਾਲ ਕੁਝ ਖਾਸ ਫਾਇਦਾ ਨਹੀਂ ਹੋਵੇਗਾ। ਉਹ ਵੱਧ ਤੋਂ ਵੱਧ 8ਵੇਂ ਸਥਾਨ ਤੋਂ 7ਵੇਂ ਨੰਬਰ ’ਤੇ ਆ ਜਾਵੇਗੀ। ਫਿਲਹਾਲ ਮੁੰਬਈ 7 ਮੈਚਾਂ ਵਿਚੋਂ 3 ਹਾਰ ਤੇ 4 ਜਿੱਤਾਂ ਦੇ ਨਾਲ 8 ਅੰਕ ਲੈ ਕੇ ਚੌਥੇ ਸਥਾਨ ’ਤੇ ਹੈ ਜਦਕਿ ਹੈਦਰਾਬਾਦ 7 ਵਿਚੋਂ 6 ਮੈਚ ਗੁਆ ਕੇ 2 ਅੰਕਾਂ ਨਾਲ ਸਭ ਤੋਂ ਹੇਠਾਂ 8ਵੇਂ ਤੇ ਆਖਰੀ ਸਥਾਨ ’ਤੇ ਬਣੀ ਹੋਈ ਹੈ। ਉਹ ਲਗਾਤਾਰ ਆਪਣੇ ਪਿਛਲੇ 3 ਮੁਕਾਬਲੇ ਹਾਰ ਕੇ ਆ ਰਹੀ ਹੈ ਜਦਕਿ ਮੁੰਬਈ ਨੇ ਆਪਣੇ ਪਿਛਲੇ ਦੋਵੇਂ ਮੁਕਾਬਲੇ ਸ਼ਾਨਦਾਰ ਤਰੀਕੇ ਨਾਲ ਜਿੱਤੇ ਹਨ।

ਇਹ ਖ਼ਬਰ ਪੜ੍ਹੋ- ICC Rankings : ਟੀ20 'ਚ ਭਾਰਤ ਦੂਜੇ ਸਥਾਨ ’ਤੇ, ਵਨ ਡੇ 'ਚ ਲੱਗਿਆ ਝਟਕਾ


ਇਕ ਵਿਚ ਉਸ ਨੇ ਰਾਜਸਥਾਨ ਨੂੰ 7 ਵਿਕਟਾਂ ਤੇ ਇਕ ਵਿਚ ਨੰਬਰ ਦੋ ਟੀਮ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੂੰ 4 ਵਿਕਟਾਂ ਨਾਲ ਹਰਾਇਆ ਸੀ। ਇਸ ਹਾਈ ਸਕੋਰਿੰਗ ਮੈਚ ਵਿਚ ਮੁੰਬਈ ਨੂੰ ਸਟਾਰ ਆਲਰਾਊਂਡਰ ਕੀਰੋਨ ਪੋਲਾਰਡ ਦੀ ਅਜੇਤੂ 87 ਦੌੜਾਂ ਦੀ ਤੂਫਾਨੀ ਪਾਰੀ ਦੀ ਬਦੌਲਤ ਜਿੱਤ ਹਾਸਲ ਹੋਈ ਸੀ।

ਇਹ ਖ਼ਬਰ ਪੜ੍ਹੋ- SL v BAN : ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਟੈਸਟ ਸੀਰੀਜ਼ ਜਿੱਤੀ


ਮੁੰਬਈ ਆਪਣੇ ਸੁਭਾਅ ਅਨੁਸਾਰ ਟੂਰਨਾਮੈਂਟ ਵਿਚਾਲੇ ਵਾਪਸੀ ਕਰ ਰਹੀ ਹੈ ਜਦਕਿ ਹੈਦਰਾਬਾਦ ਅਜੇ ਤਕ ਜਿੱਤ ਲਈ ਸੰਘਰਸ਼ ਕਰ ਰਹੀ ਹੈ। ਕਪਤਾਨ ਵੀ ਬਦਲ ਗਿਆ ਹੈ ਪਰ ਉਸਦੀ ਸਮੱਸਿਆ ਬਰਕਰਾਰ ਹੈ। ਦੋਵਾਂ ਟੀਮਾਂ ਵਿਚਾਲੇ ਸਭ ਤੋਂ ਵੱਡਾ ਫਰਕ ਮੈਚ ਜਿਤਾਉਣ ਵਾਲੇ ਖਿਡਾਰੀਆਂ ਦਾ ਹੈ। ਮੁੰਬਈ ਵਲੋਂ ਮੈਚ ਜਿਤਾਉਣ ਵਾਲੇ ਸਾਰੇ ਖਿਡਾਰੀ ਫਾਰਮ ਵਿਚ ਦਿਸ ਰਹੇ ਹਨ, ਭਾਵੇਂ ਉਹ ਕਵਿੰਟਨ ਡੀ ਕੌਕ ਹੋਵੇ, ਕਪਤਾਨ ਰੋਹਿਤ ਸ਼ਰਮਾ, ਕੀਰੋਨ ਪੋਲਾਰਡ ਜਾਂ ਹਾਰਦਿਕ ਪੰਡਯਾ ਹੋਵੇ।

ਇਹ ਖ਼ਬਰ ਪੜ੍ਹੋ-  IPL ਨੂੰ ਵਿਚਾਲੇ ਹੀ ਛੱਡ ਸਕਦੇ ਹਨ ਸ਼ਾਕਿਬ ਤੇ ਰਹਿਮਾਨ, ਇਹ ਹੈ ਵਜ੍ਹਾ


ਉਥੇ ਹੀ ਦੂਜੇ ਪਾਸੇ ਹੈਦਰਾਬਾਦ ਦੀ ਟੀਮ ਵਿਚ ਜਾਨੀ ਬੇਅਰਸਟੋ ਤੇ ਕੇਨ ਵਿਲੀਅਮਸਨ ਨੂੰ ਛੱਡ ਕੇ ਹੋਰ ਸਾਰੇ ਖਿਡਾਰੀ ਆਊਟ ਆਫ ਫਾਰਮ ਦਿਸ ਰਹੇ ਹਨ। ਮਨੀਸ਼ ਪਾਂਡੇ ਦੌੜਾਂ ਤਾਂ ਬਣਾ ਰਿਹਾ ਹੈ ਪਰ ਉਸ ਨੇ ਇਸ ਸੈਸ਼ਨ ਵਿਚ ਅਜੇ ਤਕ ਟੀਮ ਨੂੰ ਇਕ ਵੀ ਮੈਚ ਨਹੀਂ ਜਿਤਾਇਆ ਹੈ। ਇਸ ਮੈਚ ਤੋਂ ਬਾਅਦ ਹੈਦਰਾਬਾਦ ਕੋਲ ਦਿੱਲੀ ਵਿਚ ਇਕ ਹੋਰ ਮੈਚ ਹੋਵੇਗਾ, ਜਿਸ ਵਿਚ ਉਸ ਦੇ ਸਾਹਮਣੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਹੋਵੇਗੀ। ਉਥੇ ਹੀ ਮੁੰਬਈ ਵੀ ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ ਵਿਰੁੱਧ ਇੱਥੇ ਇਕ ਹੋਰ ਮੁਕਾਬਲਾ ਖੇਡੇਗੀ। ਇਸ ਤੋਂ ਬਾਅਦ ਮੁੰਬਈ ਆਪਣੇ ਆਗਾਮੀ ਮੈਚਾਂ ਲਈ ਬੈਂਗਲੁਰੂ ਜਦਕਿ ਹੈਦਰਾਬਾਦ ਦੀ ਟੀਮ ਕੋਲਕਾਤਾ ਰਵਾਨਾ ਹੋਵੇਗੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News