ਦਰਦ ਦੇ ਬਾਵਜੂਦ ਜੋਕੋਵਿਚ ਤੀਜੇ ਦੌਰ ’ਚ, ਫੈਡਰਰ ਨੂੰ ਵੀ ਮਿਲੀ ਜਿੱਤ

Thursday, Aug 29, 2019 - 01:53 PM (IST)

ਦਰਦ ਦੇ ਬਾਵਜੂਦ ਜੋਕੋਵਿਚ ਤੀਜੇ ਦੌਰ ’ਚ, ਫੈਡਰਰ ਨੂੰ ਵੀ ਮਿਲੀ ਜਿੱਤ

ਸਪੋਰਸਟ ਡੈਸਕ— ਪਿਛਲੇ ਚੈਂਪੀਅਨ ਨੋਵਾਕ ਜੋਕੋਵਿਚ ਨੇ ਮੋਡੇ ਦੇ ਦਰਦ ਦੇ ਬਾਵਜੂਦ ਬੁੱਧਵਾਰ ਨੂੰ ਮੀਂਹ ਨਾਲ ਪ੍ਰਭਾਵਿਤ ਅਮਰੀਕੀ ਓਪਨ ਗਰੈਂਡਸਲੈਮ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ’ਚ ਦਾਖਲ ਕੀਤਾ। ਟਾਪ ਰੈਂਕਿੰਗ ਦੇ ਖਿਡਾਰੀ ਜੋਕੋਵਿਚ ਪਿਛਲੇ ਪੰਜ ਗਰੈਂਡਸਲੈਮ ’ਚੋ ਚਾਰ ਆਪਣੇ ਨਾਂ ਕਰ ਚੁੱਕੇ ਹਨ ਅਤੇ ਕੁੱਲ 16 ਖਿਤਾਬ ਜਿੱਤਣ ਚੁੱਕੇ ਹਨ। ਜੋਕੋਵਿਚ ਨੇ ਅਰਜੇਂਟੀਨਾ ਦੇ 56 ਰੈਂਕਿੰਗ ਦੇ ਜੁਆਨ ਇਗ੍ਰਾਸਿਓ ਲੋਂਡੇਰੇ ਤੇ 6-4,7-6,6-1 ਨਾਲ ਜਿੱਤ ਹਾਸਲ ਕੀਤੀ।

ਸਰਬੀਆਈ ਖਿਡਾਰੀ ਜੋਕਵਿਚ ਨੇ ਆਪਣੇ ਮੋਡੇ ਦੀ ਸੱਟ ਬਾਰੇ ’ਚ ਕਿਹਾ, ‘‘ਇਸ ਨਾਲ ਨਿਸ਼ਚਿਤ ਰੂਪ ਨਾਲ ਮੇਰੀ ਸਰਵਿਸ ਅਤੇ ਬੈਕਹੈਂਡ ’ਤੇ ਅਸਰ ਪੈ ਰਿਹਾ ਸੀ। ਮੇਰਾ ਸੱਚ ’ਚ ਕਾਫ਼ੀ ਟੈਸਟ ਹੋਇਆ। ਦਰਦ ਨਾਲ ਖੇਡਣਾ ਸੌਖਾ ਨਹੀਂ ਸੀ ਪਰ ਤੁਹਾਨੂੰ ਉਮੀਦ ਕਰਨੀ ਹੁੰਦੀ ਹੈ ਕਿ ਤੁਹਾਨੂੰ ਕੁਝ ਮੌਕੇ ਮਿਲੇ ਅਤੇ ਕੁਝ ਸ਼ਾਟ ਕਿਸਮਤ ਵਾਲੇ ਰਹੇ।PunjabKesariਉਥੇ ਹੀ 20 ਵਾਰ ਦੇ ਗਰੈਂਡਸਲੈਮ ਜੇਤੂ ਫੈਡਰਰ 2008 ਤੋਂ ਬਾਅਦ ਪਹਿਲੀ ਅਮਰੀਕੀ ਓਪਨ ਟਰਾਫੀ ਜਿੱਤਣ ਦੀ ਉਮੀਦ ਲਗਾਈ ਹੈ ਜਿਨ੍ਹਾਂ ਨੇ 2004 ਤੋਂ 2008 ਤੱਕ ਲਗਾਤਾਰ ਇੱਥੇ ਖਿਤਾਬ ਜਿੱਤੇ ਸਨ। ਉਨ੍ਹਾਂ ਨੇ 99ਵੀਂ ਰੈਂਕਿੰਗ ਦੇ ਬੋਸਨਿਆਈ ਖਿਡਾਰੀ ਦਾਮਿਰ ਜੁਮਹੁਰ ’ਤੇ 3-6, 6-2,6-3,6-4 ਨਾਲ ਜਿੱਤ ਹਾਸਲ ਕੀਤੀ। ਸਵਿਟਜ਼ਰਲੈਂਡ ਦੇ ਤੀਜੇ ਦਰਜੇ ਦੇ ਖਿਡਾਰੀ ਨੇ ਭਾਰਤੀ ਕੁਆਲੀਫਾਇਰ ਸੁਮਿਤ ਨਾਗਲ ਖਿਲਾਫ ਸ਼ੁਰੂਆਤੀ ਮੁਕਾਬਲੇ ’ਚ ਵੀ ਪਹਿਲਾ ਸੈੱਟ ਹਾਰੇ ਸਨ । ਪਰ 38 ਸਾਲ ਦੇ ਇਸ ਖਿਡਾਰੀ ਨੇ ਪਹਿਲੇ ਸੈੱਟ ’ਚ 17 ਅਨਫੋਰਸਡ ਗਲਤੀਆਂ ਕਰਨ ਤੋਂ ਬਾਅਦ ਵਾਪਸੀ ਕੀਤੀ।PunjabKesariਫੈਡਰਰ ਨੇ ਕਿਹਾ, ‘‘ਜਦ ਤੁਸੀਂ ਲਗਾਤਾਰ ਮੈਚਾਂ ’ਚ ਅਜਿਹਾ ਕਰਦੇ ਹੋ ਤਾਂ ਇਹ ਥੋੜ੍ ਜਿਹਾ ਨਿਰਾਸ਼ਾਜਨਕ ਹੁੰਦਾ ਹੈ , ਖਾਸ ਤੌਰ ’ਤੇ ਤੱਦ ਜਦ ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ ’ਚ ਅਜਿਹਾ ਕਰਨਾ। ਇੰਨੀਆਂ ਸਾਰੀਆਂ ਗਲਤੀਆਂ ਕੀਤੀਆਂ। ਪਰ ਤੁਸੀਂ ਸਿਰਫ ਬਿਹਤਰ ਹੀ ਕਰ ਸਕਦੇ ਹਨ ਜੋ ਅੱਗੇ ਵਧਣ ਲਈ ਚੰਗੀ ਚੀਜ ਹੈ। ਹੁਣ ਉਹ ਫ਼ਰਾਂਸ ਦੇ 25ਵੇਂ ਦਰਜੇ ਦੇ ਲੁਕਾਸ ਪੌਲੀ ਅਤੇ ਬ੍ਰੀਟੇਨ ਦੇ ਡੈਨ ਇਵਾਂਸ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਭਿੜਣਗੇ।


Related News