ਸੈਗ ''ਚ ਕੀਤਾ ਤਮਗਿਆਂ ਦਾ ਸੈਂਕੜਾ ਪੂਰਾ : ਭਾਰਤ ਨੇ ਚੌਥੇ ਦਿਨ ਜਿੱਤੇ 56 ਤਮਗੇ

12/06/2019 12:57:58 AM

ਕਾਠਮੰਡੂ- ਵੁਸ਼ੂ ਖਿਡਾਰੀਆਂ ਤੇ ਤੈਰਾਕਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਦੱਖਣੀ ਏਸ਼ੀਆਈ ਖੇਡਾਂ (ਸੈਗ) ਦੇ ਚੌਥੇ ਦਿਨ ਵੀਰਵਾਰ ਨੂੰ 56 ਤਮਗੇ ਜਿੱਤੇ, ਜਿਸ ਨਾਲ ਉਸ ਦੇ ਕੁਲ ਤਮਗਿਆਂ ਦੀ ਗਿਣਤੀ ਸੈਂਕੜੇ ਨੂੰ ਪਾਰ ਕਰ ਗਈ ਹੈ ਤੇ ਉਸ ਨੇ ਚੋਟੀ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਭਾਰਤ ਨੇ ਖੇਡਾਂ ਦੇ ਕਿਸੇ ਇਕ ਦਿਨ 'ਚ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਉਸ ਦੇ ਨਾਂ 'ਤੇ ਹੁਣ 62 ਸੋਨ, 41 ਚਾਂਦੀ ਅਤੇ 21 ਕਾਂਸੀ ਤਮਗੇ ਸਮੇਤ ਕੁਲ 124 ਤਮਗੇ ਦਰਜ ਹੋ ਗਏ ਹਨ। ਉਹ ਦੂਜੇ ਨੰਬਰ 'ਤੇ ਕਾਬਜ਼ ਮੇਜ਼ਬਾਨ ਨੇਪਾਲ ਤੋਂ ਕਾਫੀ ਅੱਗੇ ਨਿਕਲ ਗਿਆ ਹੈ। ਨੇਪਾਲ ਨੇ 36 ਸੋਨ, 27 ਚਾਂਦੀ ਤੇ 38 ਕਾਂਸੀ ਤਮਗੇ ਜਿੱਤੇ ਅਤੇ ਉਹ 101 ਤਮਗਿਆਂ ਨਾਲ ਦੂਜੇ ਸਥਾਨ 'ਤੇ ਹੈ। ਭਾਰਤ ਨੇ ਵੀਰਵਾਰ ਨੂੰ 30 ਸੋਨ, 18 ਚਾਂਦੀ ਅਤੇ 8 ਕਾਂਸੀ ਤਮਗੇ ਜਿੱਤੇ। ਭਾਰਤ ਨੇ ਜ਼ਿਆਦਾਤਰ ਤਮਗੇ ਤੈਰਾਕੀ, ਵੁਸ਼ੂ, ਵੇਟਲਿਫਟਿੰਗ ਅਤੇ ਐਥਲੈਟਿਕਸ ਵਿਚ ਜਿੱਤੇ।


Gurdeep Singh

Content Editor

Related News