ਆਸਟ੍ਰੇਲੀਆਈ ਓਪਨ ਦੀ ਇਨਾਮੀ ਰਾਸ਼ੀ ''ਚ ਭਾਰੀ ਵਾਧਾ, ਹੁਣ ਮਿਲਣਗੇ 8.65 ਕਰੋੜ ਡਾਲਰ

12/29/2023 1:27:43 PM

ਮੈਲਬੋਰਨ : ਆਸਟ੍ਰੇਲੀਅਨ ਓਪਨ ਟੈਨਿਸ ਅਧਿਕਾਰੀਆਂ ਨੇ 14 ਜਨਵਰੀ ਤੋਂ ਮੈਲਬੋਰਨ ਪਾਰਕ ਵਿੱਚ ਸ਼ੁਰੂ ਹੋਣ ਵਾਲੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੀ ਇਨਾਮੀ ਰਾਸ਼ੀ ਵਿੱਚ ਇਕ ਕਰੋੜ ਆਸਟ੍ਰੇਲੀਆਈ ਡਾਲਰ ਦੇ ਵਾਧੇ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ- ਸੀਨੀਅਰ ਰਾਸ਼ਟਰੀ ਜਿਮਾਨਸਟਿਕ ਚੈਂਪੀਅਨਸ਼ਿਪ ’ਚ 8 ਸਾਲ ਬਾਅਦ ਹਿੱਸਾ ਲਵੇਗੀ ਦੀਪਾ
ਟੂਰਨਾਮੈਂਟ ਦੇ ਨਿਰਦੇਸ਼ਕ ਕ੍ਰੇਗ ਟਿਲੇ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਹੁਣ ਇਸ ਗ੍ਰੈਂਡ ਸਲੈਮ ਦੀ ਇਨਾਮੀ ਰਾਸ਼ੀ ਅੱਠ ਕਰੋੜ 65 ਲੱਖ ਆਸਟ੍ਰੇਲੀਆਈ ਡਾਲਰ ਹੋਵੇਗੀ। ਉਨ੍ਹਾਂ ਨੇ ਕਿਹਾ, 'ਅਸੀਂ ਆਸਟ੍ਰੇਲੀਅਨ ਓਪਨ ਦੇ ਹਰ ਦੌਰ ਲਈ ਇਨਾਮੀ ਰਾਸ਼ੀ ਵਧਾ ਦਿੱਤੀ ਹੈ। ਸਭ ਤੋਂ ਵੱਧ ਵਾਧਾ ਕੁਆਲੀਫਾਇੰਗ ਅਤੇ ਸ਼ੁਰੂਆਤੀ ਦੌਰ ਦੇ ਮੈਚਾਂ ਲਈ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਪਹਿਲੇ ਦੌਰ ਦੇ ਕੁਆਲੀਫਾਇਰ ਨੂੰ 31,250 ਆਸਟ੍ਰੇਲੀਅਨ ਡਾਲਰ ਮਿਲਣਗੇ ਜੋ ਕਿ ਪਹਿਲਾਂ ਨਾਲੋਂ 20 ਫੀਸਦੀ ਵੱਧ ਹਨ। ਪੁਰਸ਼ ਅਤੇ ਮਹਿਲਾ ਚੈਂਪੀਅਨ ਦੋਵਾਂ ਨੂੰ 30 ਲੱਖ 15 ਹਜ਼ਾਰ ਆਸਟ੍ਰੇਲੀਅਨ ਡਾਲਰ ਦਾ ਇਨਾਮ ਮਿਲੇਗਾ। ਪਿਛਲੀ ਵਾਰ ਮਹਿਲਾ ਵਰਗ ਵਿੱਚ ਏਰਿਨਾ ਸਬਾਲੇਂਕਾ ਨੇ ਅਤੇ ਪੁਰਸ਼ ਵਰਗ ਵਿੱਚ ਨੋਵਾਕ ਜੋਕੋਵਿਚ ਨੇ ਖ਼ਿਤਾਬ ਜਿੱਤਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News