ਡੇਂਗੂ ਕਾਰਨ ਚੀਨ ਅਤੇ ਕੋਰੀਆ ਓਪਨ ਤੋਂ ਹਟੇ ਐੱਚ.ਐੱਸ. ਪ੍ਰਣਯ

Tuesday, Sep 10, 2019 - 10:00 AM (IST)

ਡੇਂਗੂ ਕਾਰਨ ਚੀਨ ਅਤੇ ਕੋਰੀਆ ਓਪਨ ਤੋਂ ਹਟੇ ਐੱਚ.ਐੱਸ. ਪ੍ਰਣਯ

ਸਪੋਰਟਸ ਡੈਸਕ— ਬੈਡਮਿੰਟਨ ਖਿਡਾਰੀ ਐੱਚ.ਐੱਸ. ਪ੍ਰਣਯ ਡੇਂਗੂ ਤੋਂ ਪੀੜਤ ਹੋਣ ਕਾਰਨ ਘੱਟ ਤੋਂ ਘੱਟ ਦੋ ਟੂਰਨਾਮੈਂਟ ’ਚ ਨਹੀਂ ਖੇਡ ਸਕਣਗੇ। ਪ੍ਰਣਯ 17 ਤੋਂ 22 ਸਤੰਬਰ ਤਕ ਚਾਂਗਝੂ ’ਚ ਹੋਣ ਵਾਲੇ ਚੀਨ ਓਪਨ ਅਤੇ ਫਿਰ 24 ਤੋਂ 29 ਸਤੰਬਰ ਤਕ ਇੰਚੀਓਨ ’ਚ ਹੋਣ ਵਾਲੇ ਕੋਰੀਆ ਓਪਨ ’ਚ ਨਹੀਂ ਖੇਡਣਗੇ। ਉਨ੍ਹਾਂ ਨੇ ਟਵਿੱਟਰ ਦੇ ਜ਼ਰੀਏ ਆਪਣੀ ਸਿਹਤ ਨਾਲ ਜੁੜੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।

 

ਉਨ੍ਹਾਂ ਕਿਹਾ, ‘‘ਡੇਂਗੂ ਦੇ ਇਲਾਜ ਦੇ ਬਾਅਦ ਕੁਝ ਦਿਨਾਂ ਲਈ ਖੇਡ ਤੋਂ ਬਾਹਰ ਰਹਾਂਗਾ। ਅਗਲੇ ਹਫਤੇ ਚੀਨ ਅਤੇ ਕੋਰੀਆ ਜਾਣ ਵਾਲੀ ਭਾਰਤੀ ਟੀਮ ਦਾ ਹਿੱਸਾ ਨਹੀਂ ਰਹਾਂਗਾ। ਉਮੀਦ ਹੈ ਕਿ ਚੰਗੀ ਤਰ੍ਹਾਂ ਸਿਹਤਮੰਦ ਹੋ ਕੇ ਛੇਤੀ ਵਾਪਸੀ ਕਰਾਂਗਾ।’’ ਪ੍ਰਣਯ ਨੇ ਹਾਲ ਹੀ ’ਚ ਬਾਸੇਲ ’ਚ ਹੋਈ ਵਿਸ਼ਵ ਚੈਂਪੀਅਨਸ਼ਿਪ ’ਚ ਕੇਂਤੋ ਮੋਮੋਤਾ ਨਾਲ ਹਾਰਨ ਤੋਂ ਪਹਿਲਾਂ ਦਿੱਗਜ ਲਿਨ ਡੈਨ ਨੂੰ ਹਰਾਇਆ ਸੀ। ਉਹ ਮਸ਼ਹੂਰ ਅਰਜੁਨ ਪੁਰਸਕਾਰ ਲਈ ਨਜ਼ਰਅੰਦਾਜ਼ ਕੀਤੇ ਜਾਣ ਦੇ ਬਾਅਦ ਜੂਰੀ ਦੀ ਆਲੋਚਨਾ ਕਰਨ ਲਈ ਚਰਚਾ ’ਚ ਸਨ।


author

Tarsem Singh

Content Editor

Related News