ਫਿਡੇ ਸ਼ਤਰੰਜ ਵਿਸ਼ਵ ਕੱਪ ਦੇ ਤੀਜੇ ਦੌਰ ''ਚ ਹਰਿਕ੍ਰਿਸ਼ਣਾ ਤੇ ਵਿਦਿਤ

9/15/2019 9:43:51 PM

ਕਾਂਤੀ ਮਨਸੀਸਕ (ਰੂਸ) (ਨਿਕਲੇਸ਼ ਜੈਨ)— ਫਿਡੇ ਸ਼ਤਰੰਜ ਵਿਸ਼ਵ ਕੱਪ-2019 ਦੇ ਦੂਜੇ ਰਾਊਂਡ ਦਾ ਕਲਾਸੀਕਲ ਮੈਚ ਪੂਰਾ ਹੋਣ ਤੋਂ ਬਾਅਦ ਪੇਂਟਾਲਾ ਹਰਿਕ੍ਰਿਸ਼ਣਾ ਤੇ ਵਿਦਿਤ ਗੁਜਰਾਤੀ ਤੀਜੇ ਦੌਰ ਵਿਚ ਪਹੁੰਚ ਗਿਆ। ਹਰਿਕ੍ਰਿਸ਼ਣਾ ਰੂਸੀ ਵਿਰੋਧੀ ਵਲਾਦੀਮਿਰ ਫੇਡੋਸੀਵ ਦੇ ਨਾਲ ਡਰਾਅ ਖੇਡ ਕੇ 1.5-0.5 ਅੰਕ ਦੇ ਨਾਲ ਤੀਜੇ ਦੌਰ ਵਿਚ ਪਹੁੰਚਿਆ। ਵਿਦਿਤ ਗੁਜਰਾਤੀ ਨੇ ਰੂਸ ਦੇ ਅਲੈਗਜ਼ੈਂਡਰ ਰਖਮਨੋਵ ਨੂੰ ਕਾਲੇ ਮੋਹਰਿਆਂ ਨਾਲ ਹਰਾਉਂਦਿਆਂ 1.5-0.5 ਅੰਕ ਨਾਲ ਤੀਜੇ ਦੌਰ ਵਿਚ ਜਗ੍ਹਾ ਬਣਾਈ। ਉਥੇ 15 ਸਾਲ ਦਾ ਨਿਹਾਲ ਸਰੀਨ ਅਜਰਬੈਜਾਨ ਦੇ ਤਜਰਬੇਕਾਰ ਐਲਤਾਜ ਸਫਰਲੀ ਤੋਂ ਹਾਰ ਕੇ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਿਆ । ਅਧਿਬਨ ਭਾਸਕਰਨ ਵੀ ਚੀਨ ਦੇ ਯੂ ਯਾਂਗੀ ਨਾਲ ਕਲਾਸੀਕਲ ਮੁਕਾਬਲਾ 1-1 ਨਾਲ ਬਰਾਬਰ ਰੱਖਣ ਵਿਚ ਤਾਂ ਕਾਮਯਾਬ ਰਿਹਾ ਪਰ ਟਾਈਬ੍ਰੇਕ ਵਿਚ 1.5-0.5 ਨਾਲ ਹਰਾ ਕੇ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਿਆ।
ਇਸ ਤਰ੍ਹਾਂ ਹੁਣ ਆਖਰੀ-2 ਵਿਚ ਸਿਰਫ 2 ਭਾਰਤੀ ਖਿਡਾਰੀ ਰਹਿ ਗਏ ਹਨ ਤੇ ਆਖਰੀ-16 ਵਿਚ ਪਹੁੰਚਣ ਲਈ ਵਿਦਿਤ ਨੂੰ ਅਮਰੀਕਾ ਦੇ ਵੇਸਲੀ ਸੋ ਤੇ ਹਰਿਕ੍ਰਿਸ਼ਣਾ ਨੂੰ ਰੂਸ ਦੇ ਓਲੇਕਸੀਂਕੋ ਕਿਰਿਲ ਤੋਂ ਪਾਰ ਪਾਉਣਾ ਪਵੇਗਾ।


Gurdeep Singh

Edited By Gurdeep Singh