ਫੁੱਟਬਾਲ ਫੈਨਸ ਯਾਨੇਟ ਗਾਰਸੀਆ ਨਵੀਂ ਫੋਟੋ ਨਾਲ ਆਈ ਚਰਚਾ ''ਚ
Sunday, Apr 14, 2019 - 07:23 PM (IST)

ਜਲੰਧਰ : ਫੀਫਾ ਵਿਸ਼ਵ ਕੱਪ ਦੌਰਾਨ ਚਰਚਾ ਵਿਚ ਆਈ ਮੈਕਸੀਕੋ ਦੀ ਵੈਦਰ ਗਰਲ ਯਾਨੇਟ ਗਾਰਸੀਆ ਇਕ ਵਾਰ ਫਿਰ ਸੁਰਖੀਆਂ ਬਟੋਰਨ ਵਿਚ ਸਫਲ ਹੋ ਗਈ ਹੈ। ਦਰਅਸਲ ਵਿਸ਼ਵ ਕੱਪ ਦੌਰਾਨ ਇਕ ਟਾਸਕ ਕਰ ਕੇ ਰਾਤੋ-ਰਾਤ ਸੁਰਖੀਆਂ ਵਿਚ ਆਈ ਯਾਨੇਟ ਨੇ ਮਾਡਲਿੰਗ ਜਗਤ ਵਿਚ ਵੀ ਨਾਂ ਕਮਾਉਣਾ ਸ਼ੁਰੂ ਕਰ ਦਿੱਤਾ ਹੈ। ਯਾਨੇਟ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗੋਡਿਆਂ 'ਤੇ ਬੈਠ ਕੇ ਬੁਟ ਦਾ ਤਸਮਾ ਬੰਨ੍ਹਦੀ ਹੋਈ ਦੀ ਇਕ ਫੋਟੋ ਪੋਸਟ ਕੀਤੀ ਸੀ। ਇਸ ਨੂੰ 24 ਘੰਟਿਆਂ ਦੇ ਅੰਦਰ ਹੀ ਸਵਾ ਦੋ ਲੱਖ ਤੋਂ ਵੱਧ ਲਾਈਕਸ ਮਿਲ ਗਏ। ਲੋਕ ਤਾਂ ਉਸ ਨੂੰ ਵੈਦਰ ਗਰਲ ਦਾ ਕੰਮ ਛੱਡ ਕੇ ਫਿਲਮਾਂ ਵਿਚ ਕੰਮ ਕਰਨ ਦੀ ਸਲਾਹ ਦੇ ਰਹੇ ਹਨ। ਯਾਨੇਟ ਵੈਸੇ ਵੀ ਟ੍ਰੇਂਡ ਡਾਂਸਰ ਹੈ।
ਬੀਤੇ ਸਾਲ ਉਸਦੀ ਆਪਣੇ ਬੁਆਏਫ੍ਰੈਂਡ ਫੇਜ ਸੈਂਸਰ ਨਾਲ ਡਾਂਸ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਫਿਰ ਇਸ ਤੋਂ ਬਾਅਦ ਦੋਵੇਂ ਇਕ ਵਿਵਾਦ ਕਾਰਨ ਵੱਖ ਹੋ ਗਏ। ਦਰਅਸਲ ਯਾਨੇਟ ਨੂੰ ਇਹ ਲੱਗਣ ਲੱਗਾ ਸੀ ਕਿ ਫੇਜ ਉਸਦੀ ਪ੍ਰਸਿੱਧੀ ਦਾ ਫਾਇਦਾ ਆਪਣੇ ਪ੍ਰੋਫੈਸ਼ਨਲ ਗੇਮਰ ਦੇ ਕਰੀਅਰ ਨੂੰ ਚਮਕਾਉਣ ਵਿਚ ਲੱਗਾ ਹੋਇਆ ਹੈ। ਇਸ ਨੂੰ ਲੈ ਕੇ ਦੋਵਾਂ ਵਿਚ ਪਹਿਲਾਂ ਕਾਫੀ ਬਹਿਸਬਾਜ਼ੀ ਵੀ ਹੋਈ ਸੀ। ਇਸ ਵਿਚਾਲੇ ਫੇਜ ਨੇ ਘਟਨਾ 'ਤੇ ਅਫਸੋਸ ਪ੍ਰਗਟਾਉਂਦਿਆਂ ਯਾਨੇਟ ਨੂੰ ਦੁਬਾਰਾ ਇਕੱਠੇ ਹੁਣ ਦੀ ਅਪੀਲ ਵੀ ਕੀਤੀ ਸੀ ਪਰ ਯਾਨੇਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ।