ਫਰਾਂਸ ਤੇ ਜਰਮਨੀ ਦੀ ਲਗਾਤਾਰ ਦੂਜੀ ਜਿੱਤ
Thursday, Jun 13, 2019 - 11:02 AM (IST)
ਸਪੋਰਟਸ ਡੈਸਕ— ਮੇਜ਼ਬਾਨ ਫਰਾਂਸ ਤੇ ਜਰਮਨੀ ਨੇ ਫੀਫਾ ਮਹਿਲਾ ਵਿਸ਼ਵਕੱਪ ਫੁੱਟਬਾਲ ਟੂਰਨਾਮੈਂਟ 'ਚ ਆਪਣਾ ਜੇਤੂ ਅਭਿਆਨ ਜਾਰੀ ਰੱਖਦੇ ਹੋਏ ਦੂਜੀ ਜਿੱਤ ਦਰਜ ਕਰਕੇ ਨਾਕ ਆਊਟ 'ਚ ਜਗ੍ਹਾ ਬਣਾਉਣ ਵੱਲ ਮਜ਼ਬੂਤ ਕਦਮ ਵਧਾਏ ਹਨ। ਫਰਾਂਸ ਨੇ ਗ੍ਰੇਨੋਬਲ 'ਚ ਖੇਡੇ ਗਏ ਗਰੁੱਪ ਏ ਦੇ ਮੈਚ 'ਚ ਨਾਰਵੇਂ ਨੂੰ 2-1 ਨਾਲ ਹਰਾਇਆ। ਉਨ੍ਹਾਂ ਵਲੋਂ ਵੇਲੇਰੀ ਗਾਵਿਨ ਨੇ 46ਵੇਂ ਮਿੰਟ 'ਚ ਗੋਲ ਕੀਤਾ ਪਰ ਰੇਨਾਰਡ 54ਵੇਂ ਮਿੰਟ 'ਚ ਕੀਤੇ ਗਏ ਆਤਮਘਾਤੀ ਗੋਲ ਨਾਲ ਨਾਰਵੇਂ ਬਰਾਬਰੀ ਕਰਨ 'ਚ ਸਫਲ ਰਿਹਾ। ਫਰਾਂਸ ਨੂੰ 72ਵੇਂ ਮਿੰਟ 'ਚ ਪੈਨੇਲਟੀ ਮਿਲੀ ਜਿਸ ਪਰ ਇਯੂਗੇਨੀ ਲੀ ਸੋਮੇਰ ਨੇ ਗੋਲ ਕੀਤਾ ਜੋ ਆਖਰ 'ਚ ਨਿਰਣਾਇਕ ਸਾਬਤ ਹੋਇਆ। ਫਰਾਂਸ ਦੇ ਹੁਣ ਦੋ ਮੈਚਾਂ 'ਚ ਦੋ ਜਿੱਤ ਨਾਲ 6 ਅੰਕ ਹਨ।