ਸੈਂਕੜਾ ਜੜਨ ਮਗਰੋਂ ਅਚਾਨਕ ਵਿਗੜੀ ਖਿਡਾਰੀ ਦੀ ਸਿਹਤ, ਹਸਪਤਾਲ ''ਚ ਕਰਾਉਣਾ ਪਿਆ ਦਾਖਲ
Monday, Jun 08, 2026 - 05:33 PM (IST)
ਸਪੋਰਟਸ ਡੈਸਕ- ਬੰਗਲਾਦੇਸ਼ ਦੀ ਐਮਰਜਿੰਗ ਟੀਮ ਦੇ ਕਪਤਾਨ ਅਤੇ ਓਪਨਰ ਬੱਲੇਬਾਜ਼ ਜ਼ਾਕਿਰ ਹਸਨ ਨੂੰ ਅਚਾਨਕ ਹਸਪਾਤਲ ਦਾਖਲ ਕਰਾਉਣਾ ਪਿਆ। ਜ਼ਾਕਿਰ ਹਸਨ ਦੇ ਨਾਲ ਅਜਿਹਾ ਜ਼ਿੰਬਾਬਵੇ-ਏ ਦੇ ਖ਼ਿਲਾਫ਼ 8 ਜੂਨ ਤੋਂ ਸ਼ੁਰੂ ਹੋਏ ਵਨਡੇ ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਹੋਇਆ। ਓਪਨਿੰਗ ਕਰਨ ਉਤਰੇ ਜ਼ਾਕਿਰ ਹਸਨ ਨੇ ਮੁਕਾਬਲੇ 'ਚ ਪਹਿਲਾਂ ਤਾਂ ਸੈਂਕੜਾ ਜੜਿਆ ਪਰ ਸੈਂਕੜਾ ਜੜਨ ਤੋਂ ਬਾਅਦ ਉਨ੍ਹਾਂ ਦੀ ਸਿਹਤ ਅਜਿਹੀ ਵਿਗੜੀ ਕਿ ਤੁਰੰਤ ਹਸਪਤਾਲ ਹੀ ਲਿਜਾਣਾ ਪਿਆ।
ਜ਼ਿੰਬਾਬਵੇ-ਏ ਦੇ ਖ਼ਿਲਾਫ਼ ਪਹਿਲੇ ਵਨਡੇ 'ਚ ਬੰਗਲਾਦੇਸ਼ ਦੀ ਐਮਰਜਿੰਗ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 50 ਓਵਰਾਂ 'ਚ 364 ਦੌੜਾਂ ਬਣਾਈਆਂ। ਬੰਗਲਾਦੇਸ਼ ਦੀ ਐਮਰਜਿੰਗ ਟੀਮ ਨੂੰ ਇੰਨੇ ਵੱਡੇ ਸਕੋਰ ਤਕ ਪਹੁੰਚਾਉਣ 'ਚ ਉਸਦੇ ਕਪਤਾਨ ਅਤੇ ਓਪਨਰ ਜ਼ਾਕਿਰ ਹਸਨ ਦਾ ਵੱਡਾ ਹੱਥ ਰਿਹਾ, ਜਿਨ੍ਹਾਂ ਨੇ ਹਸਪਤਾਲ 'ਚ ਦਾਖਲ ਹੋਣ ਤੋਂ ਪਹਿਲਾਂ ਜ਼ਿੰਬਾਬਵੇ-ਏ ਦੇ ਗੇਂਦਬਾਜ਼ਾਂ ਦੇ ਗ੍ਰਾਊਂਡ 'ਤੇ ਛੱਕੇ ਛੁਡਾਏ। ਜ਼ਾਕਿਰ ਹਸਨ ਨੇ ਸੈਂਕੜਾ ਜੜਿਆ। ਉਨ੍ਹਾਂ ਨੇ 97 ਗੇਂਦਾਂ 'ਚ 119 ਦੌੜਾਂ ਬਣਾਈਆਂ, ਜਿਸ ਵਿਚ 9 ਚੌਕੇ ਅਤੇ 5 ਛੱਕੇ ਸ਼ਾਮਲ ਰਹੇ।
ਇਸ ਪਾਰੀ ਨੂੰ ਖੇਡਣ ਤੋਂ ਬਾਅਦ ਜ਼ਾਕਿਰ ਹਸਨ ਦੀ ਸਿਹਤ ਵਿਗੜਨ ਗਈ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਜ਼ਾਕਿਰ ਹਸਨ ਨੂੰ ਅਸਲ 'ਚ ਕੀ ਹੋਇਆ, ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲ ਸਕੀ। ਹਸਪਤਾਲ 'ਚ ਉਨ੍ਹਾਂ ਦੀ ਜਾਂਚ ਤੋਂ ਬਾਅਦ ਹੀ ਸਿਹਤ ਅਪਡੇਟ ਬਾਰੇ ਜਾਣਕਾਰੀ ਸਾਹਮਣੇ ਆਏਗੀ। ਉਹ ਅਗਲਾ ਵਨਡੇ ਖੇਡ ਸਕਣਗੇ ਕਿ ਨਹੀਂ, ਉਸ ਬਾਰੇ ਫੈਸਲਾ ਵੀ ਉਨ੍ਹਾਂ ਦੀ ਸਿਹਤ ਦੀ ਸਹੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ।
