ਫਿਲਮੀ ਪਾਰੀ ਦੁਬਾਰਾ ਸ਼ੁਰੂ ਕਰੇਗਾ ਸ਼੍ਰੀਸੰਥ, ਹੰਸਿਕਾ ਮੋਟਵਾਨੀ ਨਾਲ ਸਾਈਨ ਕੀਤੀ ਹਾਰਰ ਕਾਮੇਡੀ ਫਿਲਮ

10/12/2019 2:25:44 AM

ਨਵੀਂ ਦਿੱਲੀ - ਟੀਮ ਇੰਡੀਆ ਦਾ ਤੇਜ਼ ਗੇਂਦਬਾਜ਼ ਸ਼੍ਰੀਸੰਥ ਕ੍ਰਿਕਟ ਨਹੀਂ ਸਗੋਂ ਫਿਲਮਾਂ ਵਿਚ ਆਪਣੀ ਪਾਰੀ ਦੁਬਾਰਾ ਸ਼ੁਰੂ ਕਰਨ ਜਾ ਰਿਹਾ ਹੈ। ਸ਼੍ਰੀਸੰਥ ਨੇ ਇਕ ਸਾਊਥ ਫਿਲਮ ਸਾਈਨ ਕੀਤੀ  ਹੈ, ਜਿਸ ਵਿਚ ਉਸ ਦੀ ਅਭਿਨੇਤਰੀ ਹੰਸਿਕਾ ਮੋਟਵਾਨੀ ਹੋਵੇਗੀ। ਹਾਰਰ ਕਾਮੇਡੀ ਵਾਲੀ ਇਸ ਫਿਲਮ ਨੂੰ ਹਰੀਸ਼ੰਕਰ ਅਤੇ ਹਰੀਸ਼ ਨਾਰਾਇਣ ਦੀ ਜੋੜੀ ਡਾਇਰੈਕਟ ਕਰੇਗੀ, ਜਿਹੜੀ ਕਿ ਕਾਲੀਵੁਡ ਦੀ ਪਹਿਲੀ ਸਟੀਰੀਓਸਕੋਪਿਕ ਥ੍ਰੀ-ਡੀ ਫਿਲਮ ਬਣਾਉਣ ਕਾਰਣ ਚਰਚਾ ਵਿਚ ਆਈ ਸੀ।

PunjabKesariPunjabKesari
ਸ਼੍ਰੀਸੰਥ ਬਾਲੀਵੁੱਡ ਮੂਵੀ 'ਅਕਸਰ 2' ਅਤੇ 'ਕੈਬਰੇ' ਤੋਂ ਇਲਾਵਾ ਮਲਿਆਲਮ ਫਿਲਮ 'ਟੀਮ 5' ਅਤੇ ਕੰਨੜ ਫਿਲਮ 'ਕੇਂਪੇਗੋੜਾ' ਵਿਚ ਵੀ ਕੰਮ ਕਰ ਚੁੱਕਾ ਹੈ। ਸ਼੍ਰੀਸੰਥ ਪਿਛਲੇ ਸਾਲ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਵਿਚ ਹਿੱਸਾ ਲੈ ਚੁੱਕਾ ਹੈ। ਇਸ ਦੌਰਾਨ ਉਹ ਕਈ ਵਿਵਾਦਾਂ ਵਿਚ ਘਿਰ ਗਿਆ ਸੀ। ਸ਼੍ਰੀਸੰਥ ਰਿਐਲਿਟੀ  ਸ਼ੋਅ 'ਏਕ ਖਿਡਾਰੀ ਏਕ ਹਸੀਨਾ', 'ਝਲਕ ਦਿਖਲਾ ਜਾ-7 ਅਤੇ 'ਫੀਅਰ ਫੈਕਟਰ : ਖਤਰੋਂ ਕੇ ਖਿਲਾੜੀ-9' ਵਿਚ ਵੀ ਕੰਮ ਕਰ ਚੁੱਕਾ ਹੈ।

PunjabKesariPunjabKesari
ਹੰਸਿਕਾ ਇਨ੍ਹਾਂ ਦਿਨਾਂ ਵਿਚ ਆਪਣੀ ਪ੍ਰਾਈਵੇਟ ਫੋਟੋ ਲੀਕ ਹੋਣ ਕਾਰਣ ਚਰਚਾ ਵਿਚ ਚੱਲ ਰਹੀ ਹੈ। ਦਰਅਸਲ, ਹੰਸਿਕਾ ਦਾ ਫੋਨ ਆਨਲਾਈਨ ਹੈਕਿੰਗ ਦਾ ਸ਼ਿਕਾਰ ਹੋਇਆ ਸੀ। ਹੈਕਰਸ ਨੇ ਉਸਦੀਆਂ ਨਿੱਜੀ ਫੋਟੋਆਂ ਜਨਤਕ ਕਰ ਦਿੱਤੀਆਂ ਸਨ। ਇਹੀ ਨਹੀਂ, ਹੰਸਿਕਾ ਬੀਤੇ ਦਿਨੀਂ ਆਪਣੀ ਫਿਲਮ 'ਮਹਾ' ਦੇ ਇਕ ਪੋਸਟਰ ਕਾਰਣ ਵੀ ਚਰਚਾ ਵਿਚ ਆਈ  ਸੀ, ਜਿਸ ਵਿਚ ਉਹ ਇਕ ਸਾਧਵੀ ਦੇ ਕੱਪੜੇ ਪਹਿਨੇ ਚਿਲਮ ਫੂਕਦੀ ਨਜ਼ਰ ਆ ਰਹੀ ਸੀ। ਇਸ ਪੋਸਟ ਨੂੰ ਲੈ ਕੇ ਉਸ ਦੀ ਕਾਫੀ ਆਲੋਚਨਾ ਹੋਈ ਸੀ।

PunjabKesariPunjabKesariPunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh