ਹੋਂਡਾ ਟੀਮ 2021 ਸੈਸ਼ਨ ਦੇ ਅੰਤ ਵਿਚ ਫਾਰਮੂਲਾ ਵਨ ਤੋਂ ਹਟੇਗੀ
Friday, Oct 02, 2020 - 10:46 PM (IST)

ਟੋਕੀਓ– ਜਾਪਾਨ ਦੇ ਇੰਜਣ ਤੇ ਵਾਹਨ ਨਿਰਮਾਤਾ ਹੋਂਡਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ 'ਵਾਤਾਵਰਣ ਨਾਲ ਜੁੜੀ ਪਹਿਲ' ਦੇ ਕਾਰਣ 2021 ਸੈਸ਼ਨ ਦੇ ਅੰਤ ਵਿਚ ਫਾਰਮੂਲਾ ਵਨ ਰੇਸਿੰਗ ਵਿਚੋਂ ਹਟ ਜਾਣਗੇ। ਐੱਫ. ਵਨ ਵਿਚ 2015 ਵਿਚ ਦੁਬਾਰਾ ਰੇਸ ਸ਼ੁਰੂ ਕਰਨ ਵਾਲਾ ਹੋਂਡਾ ਰੈੱਡ ਬੁੱਲ ਤੇ ਅਲਫੋ ਟੋਰੀ ਟੀਮ ਨੂੰ 'ਪਾਵਰ ਯੂਨਿਟ' ਦੀ ਸਪਲਾਈ ਵੀ ਕਰਦਾ ਹੈ। ਕੰਪਨੀ ਨੇ ਕਿਹਾ ਕਿ ਉਸਨੇ ਪਿਛਲੇ ਸੈਸ਼ਨ ਵਿਚ ਰੇਸ ਜਿੱਤਣ ਦਾ ਆਪਣਾ ਟੀਚਾ ਹਾਸਲ ਕਰ ਲਿਆ ਹੈ ਤੇ 2020 ਵਿਚ ਵੀ ਦੋ ਜਿੱਤਾਂ ਉਸਦੇ ਨਾਂ ਹਨ। ਹੋਂਡਾ ਨੇ ਬਿਆਨ ਵਿਚ ਕਿਹਾ,''ਇਸ ਵਿਚਾਲੇ ਜਦੋਂ ਆਟੋਮੋਬਾਈਲ ਉਦਯੋਗ 100 ਸਾਲ ਵਿਚ ਇਕ ਵਾਰ ਹੋਣ ਵਾਲੇ ਵੱਡੇ ਬਦਲਾਅ ਦੇ ਦੌਰ ਵਿਚੋਂ ਲੰਘ ਰਿਹਾ ਹੈ ਤਦ ਹੋਂਡਾ ਨੇ 2050 ਤਕ ਕਾਰਬਨ ਨਿਊਟੈਲਿਟੀ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ ਹੈ।