ਤੈਰਾਕੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, 15 ਅਕਤੂਬਰ ਤੋਂ ਖੁੱਲ੍ਹਣਗੇ ਸਵਿਮਿੰਗ ਪੂਲ

Thursday, Oct 01, 2020 - 01:19 PM (IST)

ਤੈਰਾਕੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, 15 ਅਕਤੂਬਰ ਤੋਂ ਖੁੱਲ੍ਹਣਗੇ ਸਵਿਮਿੰਗ ਪੂਲ

ਨਵੀਂ ਦਿੱਲੀ (ਭਾਸ਼ਾ) : ਗ੍ਰਹਿ ਮੰਤਰਾਲਾ ਨੇ ਬੁੱਧਵਾਰ ਨੂੰ ਆਪਣੇ ਤਾਜ਼ਾ ਨਿਰਦੇਸ਼ ਵਿਚ ਦੇਸ਼ ਭਰ ਵਿਚ 15 ਅਕਤੂਬਰ ਤੋਂ ਸਵਿਮਿੰਗ ਪੂਲ ਖੋਲ੍ਹਣ ਦੀ ਘੋਸ਼ਣਾ ਕੀਤੀ, ਜੋ ਭਾਰਤੀ ਤੈਰਾਕੀ ਜਗਤ ਲਈ ਕਾਫ਼ੀ ਸਕਾਰਾਤਮਕ ਖ਼ਬਰ ਹੈ। ਕੋਵਿਡ-19 ਮਹਾਮਾਰੀ ਕਾਰਨ ਲੱਗੀ ਤਾਲਾਬੰਦੀ ਕਾਰਨ 24 ਮਾਰਚ ਦੇ ਬਾਅਦ ਤੋਂ ਹੀ ਦੇਸ਼ ਭਰ ਦੇ ਸਾਰੇ ਸਵਿਮਿੰਗ ਪੂਲ ਬੰਦ ਸਨ, ਜਿਸ ਨੇ ਓਲੰਪਿਕ ਲਈ ਕੁਆਲੀਫਾਈ ਕਰਣ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਤੈਰਾਕਾਂ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਟ੍ਰੇਨਿੰਗ ਕਰਣ ਲਈ ਮਜ਼ਬੂਰ ਕਰ ਦਿੱਤਾ।

ਇਹ ਵੀ ਪੜ੍ਹੋ: IPL 2020: ਜਿੱਤ ਦੀ ਲੈਅ 'ਤੇ ਪਰਤਣ ਉਤਰਣਗੇ ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ

ਗ੍ਰਹਿ ਮੰਤਰਾਲਾ ਨੇ ਤਾਜ਼ਾ ਆਦੇਸ਼ ਵਿਚ ਕਿਹਾ, 'ਖਿਡਾਰੀਆਂ ਦੀ ਟ੍ਰੇਨਿੰਗ ਲਈ ਇਸਤੇਮਾਲ ਕੀਤੇ ਜਾਣ ਵਾਲੇ ਸਵਿਮਿੰਗ ਪੂਲ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਿਸ ਦੇ ਲਈ ਖੇਡ ਮੰਤਰਾਲਾ ਵੱਲੋਂ ਐਸ.ਓ.ਪੀ. ਜ਼ਾਰੀ ਕੀਤੀ ਜਾਵੇਗੀ। ਤੈਰਾਕਾਂ ਦੀਆਂ ਲਗਾਤਾਰ ਸ਼ਿਕਾਇਤਾਂ ਦੇ ਬਾਅਦ ਭਾਰਤੀ ਖੇਡ ਅਥਾਰਿਟੀ ਨੇ ਅਗਸਤ ਵਿਚ ਦੁਬਈ ਵਿਚ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਸੀ, ਜਿਸ ਵਿਚ ਵੀਰਧਵਲ ਖਾੜੇ, ਸ਼੍ਰੀਹਰੀ ਨਟਰਾਜ  ਸਾਜਨ ਪ੍ਰਕਾਸ਼ ਅਤੇ ਕੁਸ਼ਾਗ੍ਰ ਰਾਵਤ ਨੇ ਹਿੱਸਾ ਲੈਣਾ ਸੀ। ਖਾੜੇ ਨੇ ਇਸ ਤੋਂ ਹੱਟਣ ਦਾ ਫ਼ੈਸਲਾ ਕੀਤਾ ਸੀ, ਸਗੋਂ ਉਨ੍ਹਾਂ ਨੇ ਹਾਲ ਵਿਚ ਕਿਹਾ ਸੀ ਕਿ ਉਹ ਆਪਣੀ ਸਰਕਾਰੀ ਨੌਕਰੀ 'ਤੇ ਧਿਆਨ ਲਗਾ ਰਹੇ ਹਨ। ਤੈਰਾਕਾਂ ਨੂੰ ਦੁਬਈ ਦੀ ਏਕਵਾ ਨੇਸ਼ਨ ਸਵਿਮਿੰਗ ਅਕਾਦਮੀ ਵਿਚ ਟ੍ਰੇਨਿੰਗ ਕਰਣੀ ਸੀ। ਉਨ੍ਹਾਂ ਨੂੰ ਟੋਕੀਓ ਓਲੰਪਿਕ ਤੋਂ ਪਹਿਲਾਂ 2 ਮਹੀਨੇ ਲਈ ਕੋਚ ਏ ਸੀ ਜੈਰਾਜਨ ਨਾਲ ਉੱਥੇ ਜਾਣਾ ਸੀ, ਜਿਸ ਦਾ ਖ਼ਰਚਾ 35 ਲੱਖ ਰੁਪਏ ਦੇ ਕਰੀਬ ਹੁੰਦਾ।

ਇਹ ਵੀ ਪੜ੍ਹੋ: ਸੋਨੇ ਦੀ ਕੀਮਤ 'ਚ ਗਿਰਾਵਟ ਨਿਵੇਸ਼ਕਾਂ ਲਈ ਚੰਗਾ ਮੌਕਾ


author

cherry

Content Editor

Related News