ਹੋਲਡਿੰਗ ਤੇ ਰੇਨਫੋਰਡ ਬ੍ਰੇਂਟ ‘ਫ੍ਰੀਡਮ ਆਫ ਦਿ ਸਿਟੀ ਆਫ ਲੰਡਨ’ ਐਵਾਰਡ ਨਾਲ ਸਨਮਾਨਿਤ
Wednesday, Dec 16, 2020 - 11:02 PM (IST)
ਲੰਡਨ– ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਅਤੇ ‘ਬਲੈਕ ਲਾਈਵਸ ਮੈਟਰ’ (ਅਸ਼ਵੇਤਾਂ ਦੀ ਜ਼ਿੰਦਗੀ ਮਾਇਨੇ ਰੱਖਦੀ ਹੈ) ਮੁਹਿੰਮ ਨੂੰ ਸਮਰਥਨ ਕਰਨ ਵਾਲੇ ਮਾਈਕਲ ਹੋਲਡਿੰਗ ਅਤੇ ਇੰਗਲੈਂਡ ਮਹਿਲਾ ਟੀਮ ਦੀ ਸਾਬਕਾ ਖਿਡਾਰਨ ਈਬੋਨੀ ਰੇਨਫੋਰਡ ਬ੍ਰੈਂਟ ਨੂੰ ਨਸਲਵਾਦ ਵਿਰੁੱਧ ਆਵਾਜ਼ ਉਠਾਉਣ ਲਈ ‘ਫ੍ਰੀਡਮ ਆਫ ਦਿ ਸਿਟੀ ਆਫ ਲੰਡਨ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਆਪਣੇ ਖੇਤਰ ’ਚ ਵਿਸ਼ੇਸ਼ ਸਫਲਤਾ ਹਾਸਲ ਕਰਨ ਵਾਲੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ। ਸਕਾਈ ਸਪੋਰਟਸ ਅਨੁਸਾਰ ਲੰਡਨ ਦੇ ਮੇਅਰ ਵਿਲੀਅਮ ਰਸੇਲ ਨੇ ਕਿਹਾ ਕਿ ਈਬੋਨੀ ਅਤੇ ਮਾਈਕਲ ਨੇ ਇਸ ਦੇਸ਼ ’ਚ ਨਸਲਵਾਦ ਵਿਰੁੱਧ ਬੋਲ ਕੇ ਹਿੰਮਤੀ ਰਵੱਈਆ ਅਪਣਾਇਆ ਹੈ। ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਨਸਲਵਾਦ ਨੂੰ ਖਤਮ ਕਰਨ ਲਈ ਸੰਸਾਰਿਕ ਅੰਦੋਲਨ ਨੂੰ ਆਪਣੀ ਆਵਾਜ਼ ਦਿੱਤੀ,‘ਫ੍ਰੀਡਮ ਆਫ ਦਿ ਸਿਟੀ ਆਫ ਲੰਡਨ’ ਉਸ ਨੂੰ ਮਾਨਤਾ ਦਿੰਦਾ ਹੈ। ਹੋਲਡਿੰਗ ਨੇ ਇੰਗਲੈਂਡ ਅਤੇ ਵੈਸਟਇੰਡੀਜ਼ ਲੜੀ ਦੌਰਾਨ ਨਸਲਵਾਦ ’ਤੇ ਬੇਹੱਦ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਸੀ। ਰੈਨਫੋਰਡ ਬ੍ਰੈਂਟ ਇੰਗਲੈਂਡ ਵੱਲੋਂ ਖੇਡਣ ਵਾਲੀ ਪਹਿਲੀ ਅਸ਼ਵੇਤ ਮਹਿਲਾ ਖਿਡਾਰਨ ਹੈ। ਉਸ ਨੇ 2001 ਤੋਂ 2010 ਤੱਕ 22 ਵਨ ਡੇ ਅਤੇ 7 ਟੀ-20 ਕੌਮਾਂਤਰੀ ਮੈਚ ਖੇਡੇ ਹਨ।
ਨੋਟ- ਹੋਲਡਿੰਗ ਤੇ ਰੇਨਫੋਰਡ ਬ੍ਰੇਂਟ ‘ਫ੍ਰੀਡਮ ਆਫ ਦਿ ਸਿਟੀ ਆਫ ਲੰਡਨ’ ਐਵਾਰਡ ਨਾਲ ਸਨਮਾਨਿਤ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।