ਹੋਲਡਰ ਨੇ ਟੀਮ ਦੇ ਦਿੱਗਜਾਂ ਨੂੰ ਲਿਆ ਲਪੇਟੇ 'ਚ, ਕਿਹਾ-ਇਹ ਕਦੋਂ ਜਿੱਤੇ ਸੀ ਭਾਰਤ 'ਚ

Thursday, Oct 11, 2018 - 01:38 AM (IST)

ਹੈਦਰਾਬਾਦ- ਵੈਸਟ ਇੰਡੀਜ਼ ਟੀਮ ਨੂੰ ਭਾਰਤ ਖਿਲਾਫ ਰਾਜਕੋਟ ਟੈਸਟ 'ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਵੈਸਟ ਇੰਡੀਜ਼ ਟੀਮ ਨੂੰ ਲਗਭਗ ਇਕ ਹੀ ਦਿਨ 'ਚ 2 ਵਾਰ ਆਊਟ ਹੋ ਗਈ। ਕਈ ਦਿੱਗਜ ਕ੍ਰਿਕਟਰਾਂ ਨੇ ਜਦੋਂ ਵੈਸਟ ਇੰਡੀਜ਼ ਦੇ ਪ੍ਰਦਰਸ਼ਨ ਨੂੰ ਸ਼ਰਮਨਾਰ ਦੱਸਿਆ ਤਾਂ ਇਸ 'ਚ ਵੈਸਟ ਇੰਡੀਜ਼ ਦੇ ਟੈਸਟ ਕਪਤਾਨ ਜੇਸਨ ਹੋਲਡਰ ਨੇ ਆਪਣੇ ਹੀ ਦੇਸ਼ ਦੇ ਦਿੱਗਜ ਖਿਡਾਰੀਆਂ ਨੂੰ ਲਪੇਟੇ 'ਚ ਲੈ ਲਿਆ। ਹੋਲਡਰ ਦਾ ਕਹਿਣਾ ਹੈ ਕਿ 90 ਦੇ ਦਸ਼ਕ ਦੀ ਕੈਰੇਬੀਆਈ ਟੀਮ ਵੀ ਭਾਰਤ 'ਚ ਟੈਸਟ ਸੀਰੀਜ਼ ਨਹੀਂ ਜਿੱਤ ਸਕੀ ਸੀ ਜਦਕਿ ਉਸ ਟੀਮ 'ਚ ਬਰੇਨ ਲਾਰਾ ਵਰਗੇ ਬੱਲੇਬਾਜ਼ ਵੀ ਸੀ। ਵੈਸਟ ਇੰਡੀਜ਼ ਨੇ ਆਖਰੀ ਵਾਰ 1994 'ਚ ਭਾਰਤ 'ਚ ਟੈਸਟ ਮੈਚ ਜਿੱਤਿਆ ਸੀ ਤੇ ਲਾਰਾ ਨੇ ਮੋਹਾਲੀ 'ਚ ਖੇਡੇ ਗਏ ਇਸ ਮੈਚ ਦੀ ਦੂਜੀ ਪਾਰੀ 'ਚ 91 ਦੌੜਾਂ ਬਣਾਈਆਂ ਸੀ। ਉਨ੍ਹਾਂ ਨੇ ਭਾਰਤ 'ਚ ਇਹ ਸਿਰਫ ਇਕ ਸੀਰੀਜ਼ ਖੇਡੀ ਸੀ।

PunjabKesari
ਹੋਲਡਰ ਨੇ ਕਿਹਾ ਕਿ ਅਸੀਂ ਟੈਸਟ 'ਚ ਨੰਬਰ 1 ਟੀਮ ਖਿਲਾਫ ਉਨ੍ਹਾਂ ਦੀ ਹੀ ਜ਼ਮੀਨ 'ਤੇ ਖੇਡਣ ਆਏ ਹਾਂ। ਇਤਿਹਾਸ ਗਵਾਹ ਹੈ ਕਿ ਅਸੀਂ 1994 ਤੋਂ ਬਾਅਦ ਇਥੇ ਟੈਸਟ ਮੈਚ ਨਹੀਂ ਜਿੱਤੇ ਹਨ। ਮੈਨੂੰ ਲਗਦਾ ਹੈ ਕਿ ਬਰੇਨ ਲਾਰਾ ਤੇ ਹੋਰ ਦਿੱਗਜ ਖਿਡਾਰੀ ਉਦੋਂ ਖੇਡ ਰਹੇ ਸੀ। ਹੋਲਡਰ ਨੇ ਇਨ੍ਹਾਂ ਦੇ ਸਾਥੀ ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਕਾਰਲ ਹੂਪਰ ਵਲੋਂ ਕੈਰੇਬੀਆਈ ਦੇਸ਼ਾਂ ਦੇ ਨੌਜਵਾਨਾਂ ਦੀ ਆਲੋਚਨਾ ਵਾਲੇ ਬਿਆਨਾਂ ਨੂੰ ਵੀ ਵੱਡੇ ਹੱਥੀ ਲਿਆ। ਦਰਅਸਲ ਹੂਪਰ ਨੇ ਕਿਹਾ ਸੀ ਕਿ ਕੈਰੇਬੀਆਈ ਨੌਜਵਾਨ ਸਿਰਫ ਟੀ20 ਮੈਚਾਂ ਦੇ ਇਕਰਾਰਨਾਮਾ ਹਾਸਲ ਕਰਨ 'ਚ ਦਿਲਚਸਪੀ ਦਿਖਾ ਰਹੇ ਹਨ। ਹੋਲਡਰ ਨੇ ਕਿਹਾ ਕਿ ਹਰ ਕੋਈ ਆਪਣੇ ਵਿਚਾਰ ਰੱਖਣ ਲਈ ਆਜ਼ਾਦ ਹੈ। ਲੋਕ ਹਮੇਸ਼ਾਂ ਕੁਝ ਨਾ ਕੁਝ ਕਹਿੰਦੇ ਰਹਿੰਦੇ ਹਨ। ਆਲੋਚਕਾਂ ਨੂੰ ਅਸੀਂ ਕ੍ਰਿਕਟ ਖੇਡ ਕੇ ਹੀ ਚੁੱਪ ਕਰਵਾ ਸਕਦੇ ਹਾਂ।

PunjabKesari
ਹੋਲਡਰ ਭਾਰਤ ਖਿਲਾਫ ਦੂਜਾ ਟੈਸਟ ਖੇਡਣਗੇ ਜਾਂ ਨਹੀਂ ਇਸ ਵਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਉਹ ਆਪਣੀ ਤਜਰਬੇਕਾਰ ਟੀਮ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿਪੱਣੀਆਂ ਤੋਂ ਨਿਰਾਸ਼ ਹਨ। ਉਨ੍ਹਾਂ ਨੇ ਕਿਹਾ ਕਿ ਇਸ ਟੀਮ ਵਾਰੇ 'ਚ ਬਹੁਤ ਕੁਝ ਕਿਹਾ ਗਿਆ ਹੈ ਜਿਸ ਨਾਲ ਮੈਂ ਸਹਿਮਤ ਨਹੀਂ ਹਾਂ ਕਿਉਂਕਿ ਅਸੀਂ ਜਿਹੜੀਆਂ ਪਿਛਲੀਆਂ 2-3 ਸੀਰੀਜ਼ ਖੇਡੀਆਂ ਸਨ ਉਨ੍ਹਾਂ 'ਚ ਵਧੀਆ ਟੀਮਾਂ ਨੂੰ ਹਰਾਇਆ ਹੈ। ਅਸੀਂ ਉਨ੍ਹੀਆਂ ਸੀਰੀਜ਼ ਨਹੀਂ ਜਿੱਤ ਸਕੇ ਹਾਂ ਜਿਨ੍ਹੀਆਂ ਅਸੀਂ ਚਾਹੁੰਦੇ ਸੀ ਪਰ ਪਿਛਲੇ ਸਾਲ ਮੈਨੂੰ ਲਗਦਾ ਹੈ ਕਿ ਅਸੀਂ ਜੋ 4 ਜਾਂ 5 ਸੀਰੀਜ਼ ਖੇਡੀਆਂ ਉਨ੍ਹਾਂ 'ਚੋਂ 2 'ਚ ਜਿੱਤ ਦਰਜ ਕੀਤੀ ਹੈ। ਇਸ ਲਈ ਮੇਰੀ ਸਮਝ ਤੋਂ ਪਰੇ ਹੈ ਕਿ ਲੋਕਾਂ ਦਾ ਸਾਡੇ ਪ੍ਰਤੀ ਇਨ੍ਹਾਂ ਸਖਤ ਰਵੱਈਆ ਕਿਉਂ ਹੈ?


Related News