ਹਾਕੀ ਵਿਸ਼ਵ ਲੀਗ ਫਾਈਨਲ : ਭਾਰਤੀ ਟੀਮ ''ਚ ਨਹੀਂ ਮਿਲੀ ਇਸ ਦਿਗਜ ਨੂੰ ਜਗ੍ਹਾ

11/17/2017 2:09:19 PM

ਨਵੀਂ ਦਿੱਲੀ (ਬਿਊਰੋ)— ਹਾਕੀ ਇੰਡੀਆ (ਐੱਚ.ਆਈ.) ਨੇ 1 ਦਸੰਬਰ ਤੋਂ ਭੁਵਨੇਸ਼ਵਰ ਵਿਚ ਖੇਡੇ ਜਾਣ ਵਾਲੇ ਓਡਿਸ਼ਾ ਹਾਕੀ ਵਰਲਡ ਲੀਗ ਫਾਈਨਲ ਲਈ ਪੁਰਸ਼ ਟੀਮ ਦੀ ਘੋਸ਼ਣਾ ਕਰ ਦਿੱਤੀ ਹੈ। ਭਾਰਤੀ ਟੀਮ ਵਿਚ ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ, ਹਾਲਾਂਕਿ ਡਿਫੈਂਡਰ ਰੁਪਿੰਦਰ ਪਾਲ ਸਿੰਘ ਅਤੇ ਮਿਡਫੀਲਡਰ ਵਰਿੰਦਰ ਲਾਕੜਾ ਨੂੰ 18 ਮੈਂਬਰੀ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ।

ਪੂਲ-ਬੀ ਵਿਚ ਸ਼ਾਮਲ ਭਾਰਤ
31 ਸਾਲ ਦੇ ਸਰਦਾਰ ਸਿੰਘ ਪਿਛਲੇ ਮਹੀਨੇ ਢਾਕਾ ਵਿਚ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਟੀਮ ਦੀ ਕਮਾਨ ਇਕ ਵਾਰ ਫਿਰ ਮਨਪ੍ਰੀਤ ਸਿੰਘ ਸੰਭਾਲਣਗੇ, ਜਦੋਂ ਕਿ ਚਿੰਗਲੇਨਸਾਨਾ ਸਿੰਘ ਉਪ-ਕਪਤਾਨ ਦੀ ਭੂਮਿਕਾ ਵਿਚ ਹੋਣਗੇ। ਇਸ ਟੂਰਨਾਮੈਂਟ ਲਈ ਭਾਰਤ ਨੂੰ ਆਸਟਰੇਲੀਆ, ਇੰਗਲੈਂਡ ਅਤੇ ਜਰਮਨੀ ਨਾਲ ਪੂਲ-ਬੀ ਵਿਚ ਸ਼ਾਮਲ ਕੀਤਾ ਗਿਆ ਹੈ।

ਭਾਰਤੀ ਟੀਮ ਆਪਣੇ ਅਭਿਆਨ ਦਾ ਆਗਾਜ ਆਸਟਰੇਲੀਆ ਖਿਲਾਫ ਖੇਡੇ ਜਾਣ ਵਾਲੇ ਪਹਿਲੇ ਮੁਕਾਬਲੇ ਤੋਂ ਕਰੇਗੀ। ਟੀਮ ਦੇ ਮੁੱਖ ਕੋਚ ਸ਼ੁਅਰਡ ਮਰੇਨ ਨੇ ਕਿਹਾ, ''ਟੀਮ ਵਿਚ ਰੁਪਿੰਦਰ ਪਾਲ ਵਰਗੇ ਧਮਾਕੇਦਾਰ ਖਿਡਾਰੀ ਦਾ ਹੋਣਾ ਚੰਗੀ ਗੱਲ ਹੈ। ਇਸਦੇ ਨਾਲ ਹੀ ਸਾਡੇ ਕੋਲ ਵਰਿੰਦਰ ਲਾਕੜਾ ਵੀ ਹਨ। ਦੋਨੋਂ ਹੀ ਖਿਡਾਰੀ 100 ਫ਼ੀਸਦੀ ਫਿੱਟ ਹਨ ਅਤੇ ਭਾਰਤੀ ਜਰਸੀ ਨੂੰ ਪਾ ਕੇ ਮੈਦਾਨ ਉੱਤੇ ਉੱਤਰਨ ਲਈ ਉਤਸੁਕ ਵੀ ਹਨ।''

 

ਯੁਵਾ ਖਿਡਾਰੀਆਂ ਨੂੰ ਕੀਤਾ ਗਿਆ ਸ਼ਾਮਲ
ਇਸ ਟੀਮ ਵਿਚ ਜੂਨੀਅਰ ਵਿਸ਼ਵ ਕੱਪ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਯੁਵਾ ਖਿਡਾਰੀ ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ ਅਤੇ ਦਿਪਸਾਨ ਤੀਰਕੇ ਨੂੰ ਸ਼ਾਮਲ ਕੀਤਾ ਗਿਆ ਹੈ। ਇਸਦੇ ਇਲਾਵਾ, ਅਮਿਤ ਰੋਹਿਦਾਸ ਨੂੰ ਵੀ ਟੀਮ ਵਿਚ ਜਗ੍ਹਾ ਮਿਲੀ ਹੈ। ਉਨ੍ਹਾਂ ਨੂੰ ਕੋਥਾਜੀਤ ਸਿੰਘ ਦੇ ਜਗ੍ਹਾ ਸ਼ਾਮਲ ਕੀਤਾ ਗਿਆ ਹੈ।

ਭਾਰਤੀ ਟੀਮ—
ਗੋਲਕੀਪਰ : ਅਕਾਸ਼ ਅਨਿਲ ਚਿਕਤੇ, ਸੂਰਜ ਕਰਕੇਰਾ
ਡਿਫੈਂਡਰ : ਹਰਮਨਪ੍ਰੀਤ ਸਿੰਘ , ਅਮਿਤ ਰੋਹਿਦਾਸ, ਦਿਪਸਾਨ ਤੀਰਕੇ, ਵਰੁਣ ਕੁਮਾਰ, ਰੁਪਿੰਦਰ ਪਾਲ ਸਿੰਘ, ਵਰਿੰਦਰ ਲਾਕੜਾ
ਮਿਡਫੀਲਡਰ : ਮਨਪ੍ਰੀਤ ਸਿੰਘ (ਕਪਤਾਨ), ਚਿੰਗਲੇਨਸਾਨਾ (ਉਪ-ਕਪਤਾਨ), ਐੱਸ.ਕੇ. ਉਥੱਪਾ, ਸੁਮਿਤ, ਕੋਥਾਜੀਤ ਸਿੰਘ
ਫਾਰਵਰਡ : ਐੱਸ.ਵੀ. ਸੁਨੀਲ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ  ਉਪਾਧਿਆਏ, ਗੁਰਜੰਤ ਸਿੰਘ


Related News