24 ਟੀਮਾਂ ਦਾ ਹੋਣਾ ਚਾਹੀਦਾ ਹਾਕੀ ਵਿਸ਼ਵ ਕੱਪ : ਹਰਿੰਦਰ

11/20/2019 9:10:16 PM

ਨਵੀਂ ਦਿੱਲੀ— ਭਾਰਤ 2023 'ਚ ਪੁਰਸ਼ ਵਿਸ਼ਵ ਕੱਪ ਦੀ ਮੇਜਬਾਨੀ ਕਰੇਗਾ ਤੇ ਸਾਬਕਾ ਭਾਰਤੀ ਹਾਕੀ ਕੋਚ ਹਰਿੰਦਰ ਸਿੰਘ ਦਾ ਮੰਨਣਾ ਹੈ ਕਿ ਵਿਸ਼ਵ ਕੱਪ 24 ਟੀਮਾਂ ਦਾ ਹੋਣਾ ਚਾਹੀਦਾ, ਜਿਸ ਨਾਲ ਖੇਡ ਦੀ ਯੁਵਾ ਪੀੜੀ 'ਚ ਪ੍ਰਸਿੱਧੀ ਵਧੇਗੀ। ਭਾਰਤ ਦੀ ਸੀਨੀਅਰ ਪੁਰਸ਼, ਮਹਿਲਾ ਟੀਮ ਤੇ ਜੂਨੀਅਰ ਪੁਰਸ਼ ਟੀਮ ਦੇ ਕੋਚ ਰਹਿ ਚੁੱਕੇ ਹਰਿੰਦਰ ਨੇ ਕਿਹਾ ਕਿ ਇਹ ਮੇਰਾ ਵਿਅਕਤੀਗਤ ਵਿਚਾਰ ਹੈ ਵਿਸ਼ਵ ਕੱਪ ਘੱਟ ਤੋਂ ਘੱਟ 24 ਟੀਮਾਂ ਦਾ ਹੋਣਾ ਚਾਹੀਦਾ ਹੈ। ਸਾਨੂੰ ਹਾਕੀ ਨਾਲ ਜੁੜੇ ਦੇਸ਼ਾਂ ਦੀ ਸੰਖਿਆ 153 ਨੂੰ ਨਹੀਂ ਦੇਖਣਾ ਚਾਹੀਦਾ ਬਲਕਿ ਇਹ ਦੇਖਣਾ ਚਾਹੀਦਾ ਹੈ ਕਿ ਇਸ ਖੇਡ ਨੂੰ ਗ੍ਰਾਸ ਰੂਟ ਪੱਧਰ ਤਕ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ। ਵਿਸ਼ਵ ਕੱਪ 'ਚ ਜਿੰਨੀ ਜ਼ਿਆਦਾ ਭਾਗੀਦਾਰੀ ਹੋਵੇਗੀ ਉਸ ਨਾਲ ਯੁਵਾ ਪੀੜੀ ਪ੍ਰੇਰਿਤ ਹੋਵੇਗੀ ਕਿ ਅਸੀਂ ਵੀ ਵਿਸ਼ਵ ਕੱਪ ਖੇਡ ਸਕਦੇ ਹਾਂ।
ਭਾਰਤ ਦੀ ਜੂਨੀਅਰ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਹਰਿੰਦਰ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਭਾਰਤ ਨੂੰ ਵਿਸ਼ਵ ਕੱਪ 24 ਟੀਮਾਂ ਦਾ ਕਰਨਾ ਚਾਹੀਦਾ ਹੈ ਤੇ ਭਾਰਤ ਵਿੱਤੀ ਤੇ ਬੁਨਿਆਦੀ ਰੂਪ ਨਾਲ ਅਜਿਹਾ ਕਰਨ 'ਚ ਯੋਗ ਹੈ। ਨਾਲ ਹੀ ਮੇਰਾ ਇਹ ਵੀ ਮੰਨਣਾ ਹੈ ਕਿ ਇਹ ਵਿਸ਼ਵ ਕੱਪ ਭਾਰਤ ਨੂੰ ਕਈ ਅਲੱਗ-ਅਲੱਗ ਸ਼ਹਿਰਾਂ 'ਚ ਕਰਵਾਉਣਾ ਚਾਹੀਦਾ, ਜਿਸ ਨਾਲ ਖੇਡ ਦੀ ਪ੍ਰਸਿੱਧੀ 'ਚ ਵਾਧਾ ਹੋਵੇਗਾ। ਹਰਿੰਦਰ ਨੇ ਕਿਹਾ 24 ਟੀਮਾਂ ਦੇ ਵਿਸ਼ਵ ਕੱਪ 'ਚ 4-4 ਟੀਮਾਂ ਦੇ ਅੱਠ ਪੂਲ ਜਾਂ 6-6 ਟੀਮਾਂ ਦੇ ਚਾਰ ਪੂਲ ਬਣਾਏ ਜਾ ਸਕਦੇ ਹਨ ਪਰ ਇਸ ਨੂੰ ਘੱਟ ਤੋਂ ਘੱਟ ਚਾਰ-ਪੰਜ ਸ਼ਹਿਰਾਂ 'ਚ ਕਰਵਾਇਆ ਜਾਣਾ ਚਾਹੀਦਾ ਹੈ।


Gurdeep Singh

Content Editor

Related News