ਹਾਕੀ ਦੇ ਜਾਦੂਗਰ ਧਿਆਨਚੰਦ ਦੇ ਸਭ ਤੋਂ ਵੱਡੇ ਪੁੱਤਰ ਮੋਹਨ ਸਿੰਘ ਦਾ ਦਿਹਾਂਤ

Tuesday, May 11, 2021 - 06:52 PM (IST)

ਹਾਕੀ ਦੇ ਜਾਦੂਗਰ ਧਿਆਨਚੰਦ ਦੇ ਸਭ ਤੋਂ ਵੱਡੇ ਪੁੱਤਰ ਮੋਹਨ ਸਿੰਘ ਦਾ ਦਿਹਾਂਤ

ਕੋਟਾ (ਵਾਰਤਾ) : 2 ਦਿਨਾਂ ਤੋਂ ਲਗਾਤਾਰ ਭਾਰਤੀ ਹਾਕੀ ਪਰਿਵਾਰ ’ਤੇ ਮੰਨੋ ਮੌਤ ਦਾ ਸਾਇਆ ਮੰਡਰਾ ਰਿਹਾ ਹੈ। ਇਕ ਦੇ ਬਾਅਦ ਇਕ ਦੁਖ਼ਦ ਸਮਾਚਾਰ ਆਉਣੇ ਰੁੱਕ ਹੀ ਨਹੀਂ ਰਹੇ ਹਨ। ਸੋਮਵਾਰ ਦੁਪਹਿਰ ਨੂੰ ਲਗਭਗ 3:30 ਵਜੇ ਹਾਕੀ ਦੇ ਜਾਦੂਗਰ ਧਿਆਨਚੰਦਾ ਦੇ ਸਭ ਤੋਂ ਵੱਡੇ ਪੁੱਤਰ ਮੋਹਨ ਸਿੰਘ ਦਾ ਰਾਜਸਥਾਨ ਦੇ ਕੋਟਾ ਸ਼ਹਿਰ ਵਿਚ ਆਪਣੇ ਨਿਵਾਸ ’ਤੇ ਦਿਹਾਂਤ ਹੋ ਗਿਆ।

ਉਹ ਕੁੱਝ ਦਿਨ ਪਹਿਲਾਂ ਹੀ ਕੋਰੋਨਾ ਤੋਂ ਠੀਕ ਹੋ ਕੇ ਹਸਪਤਾਲ ਤੋਂ ਘਰ ਪਰਤੇ ਸਨ। ਮੋਹਨ ਸਿੰਘ ਮੇਜਰ ਧਿਆਨਚੰਦ ਦੇ ਪਰਿਵਾਰ ਦੀ ਰੀੜ੍ਹ ਦੀ ਹੱਡੀ ਸਨ, ਜਿਨ੍ਹਾਂ ਨੂੰ ਪੂਰਾ ਪਰਿਵਾਰ ਆਪਣੇ ਪਿਤਾ ਦੀ ਤਰ੍ਹਾਂ ਮਾਨ-ਸਨਮਾਨ ਦਿੰਦਾ ਸੀ। ਸਾਰੇ ਪਰਿਵਾਰ ਦੇ ਬੱਚਿਆਂ ਨਾਲ ਉਨ੍ਹਾਂ ਦਾ ਪਿਆਰ ਸੀ।


author

cherry

Content Editor

Related News