ਹਾਕੀ ਇੰਡੀਆ ਨੇ ਰਵਿੰਦਰ ਸਿੰਘ ਸੋਢੀ ਦੇ ਦਿਹਾਂਤ ’ਤੇ ਜਤਾਇਆ ਸੋਗ

Wednesday, May 12, 2021 - 07:45 PM (IST)

ਹਾਕੀ ਇੰਡੀਆ ਨੇ ਰਵਿੰਦਰ ਸਿੰਘ ਸੋਢੀ ਦੇ ਦਿਹਾਂਤ ’ਤੇ ਜਤਾਇਆ ਸੋਗ

ਨਵੀਂ ਦਿੱਲੀ— ਹਾਕੀ ਇੰਡੀਆ ਨੇ ਸਾਬਕਾ ਰਾਸ਼ਟਰੀ ਹਾਕੀ ਅੰਪਾਇਰ ਰਵਿੰਦਰ ਸਿੰਘ ਸੋਢੀ ਦੇ ਦਿਹਾਂਤ ’ਤੇ ਸੋਗ ਜਤਾਇਆ ਹੈ। ਉਨ੍ਹਾਂ ਦਾ ਬੁੱਧਵਾਰ ਨੂੰ ਕੋਰੋਨਾ ਬੀਮਾਰੀ ਕਾਰਨ ਦਿਹਾਂਤ ਹੋ ਗਿਆ ਹੈ। ਉਹ 66 ਸਾਲ ਦੇ ਸਨ। 

ਹਾਕੀ ਇੰਡੀਆ ਵੱਲੋਂ ਮਰਹੂਮ ਰਵਿੰਦਰ ਦੇ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟਾਉਂਦੇ ਹੋਏ ਹਾਕੀ ਇੰਡੀਆ ਦੇ ਪ੍ਰਧਾਨ ਗਿਆਨਦਰੋ ਨਿੰਗੋਬਮ ਨੇ ਸੋਗ ਪ੍ਰਗਟਾਉਂਦੇ ਹੋਏ ਕਿਹਾ, ‘‘ਅਸੀਂ ਰਵਿੰਦਰ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਉਨ੍ਹਾਂ ਦੇ ਦਿਹਾਂਤ ਨਾਲ ਹਾਕੀ ਬਿਰਾਦਰੀ ਨੂੰ ਝਟਕਾ ਲੱਗਾ ਹੈ। ਦੁੱਖ ਦੀ ਇਸ ਘੜੀ ’ਚ ਅਸੀਂ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟਾਉਂਦੇ ਹਾਂ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰੀ ਅੰਪਾਇਰ ਤੇ ਤਕਨੀਕੀ ਅਧਿਕਾਰੀ ਰਵਿੰਦਰ ਨੇ ਕਈ ਚੋਟੀ ਦੀਆਂ ਘਰੇਲੂ ਹਾਕੀ ਪ੍ਰਤੀਯੋਗਿਤਾਵਾਂ ’ਚ ਹਿੱਸਾ ਲਿਆ ਸੀ। ਉਨ੍ਹਾਂ ਨੇ 1988 ’ਚ ਇੰਦਰਾ ਗਾਂਧੀ ਕੌਮਾਂਤਰੀ ਹਾਕੀ ਗੋਲਡ ਕੱਪ ਲਖਨਊ ’ਚ ਅੰਪਾਇੰਗ ਕੀਤੀ ਸੀ।


author

Tarsem Singh

Content Editor

Related News