ਮਹਿਲਾ ਹਾਕੀ ਵਿਸ਼ਵ ਕੱਪ ''ਚ ਭਾਰਤੀ ਮਹਿਲਾਵਾਂ ਨੇ ਨਿਊਜ਼ੀਲੈਂਡ ਨੂੰ 11-1 ਨਾਲ ਹਰਾ ਕੇ ਸੈਮੀਫਾਈਨਲ ''ਚ ਬਣਾਈ ਜਗ੍ਹਾ

Saturday, Jan 27, 2024 - 12:59 AM (IST)

ਮਹਿਲਾ ਹਾਕੀ ਵਿਸ਼ਵ ਕੱਪ ''ਚ ਭਾਰਤੀ ਮਹਿਲਾਵਾਂ ਨੇ ਨਿਊਜ਼ੀਲੈਂਡ ਨੂੰ 11-1 ਨਾਲ ਹਰਾ ਕੇ ਸੈਮੀਫਾਈਨਲ ''ਚ ਬਣਾਈ ਜਗ੍ਹਾ

ਸਪੋਰਟਸ ਡੈਸਕ- ਭਾਰਤੀ ਮਹਿਲਾ ਹਾਕੀ ਟੀਮ ਨੇ ਇਕ ਤਰਫ਼ਾ ਅੰਦਾਜ਼ 'ਚ ਨਿਊਜ਼ੀਲੈਂਡ ਦੀ ਟੀਮ ਨੂੰ 11-1 ਨਾਲ ਹਰਾ ਕੇ ਹਾਕੀ ਮਹਿਲਾ ਵਿਸ਼ਵ ਕੱਪ 2024 ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਦੋਵਾਂ ਟੀਮਾਂ ਨੇ ਸ਼ੁਰੂਆਤ ਤੋਂ ਹੀ ਤੇਜ਼ ਖੇਡ ਦਿਖਾਈ, ਜਿੱਥੇ ਭਾਰਤੀ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ ਨੂੰ ਵੱਡੇ ਫ਼ਰਕ ਨਾਲ ਹਰਾਉਣ 'ਚ ਸਫਲਤਾ ਹਾਸਲ ਕੀਤੀ ਹੈ। 

ਮਸਕਟ 'ਚ ਖੇਡੇ ਜਾ ਰਹੇ ਹਾਕੀ ਵਿਸ਼ਵ ਕੱਪ ਦੇ ਇਸ ਕੁਆਰਟਰ ਫਾਈਨਲ ਮੁਕਾਬਲੇ 'ਚ ਪਹਿਲਾ ਗੋਲ ਨਿਊਜ਼ੀਲੈਂਡ ਨੇ ਕੀਤਾ, ਪਰ ਨਿਊਜ਼ੀਲੈਂਡ ਦੀ ਬੜ੍ਹਤ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕੀ ਤੇ ਕੁਝ ਹੀ ਸਕਿੰਟਾਂ 'ਚ ਭਾਰਤ ਦੀ ਦੀਪਿਕਾ ਸੋਰੇਂਗ ਨੇ ਭਾਰਤ ਵੱਲੋਂ ਪਹਿਲਾ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। 

ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਹੋਇਆ ਇਸ 'Elite' ਕਲੱਬ 'ਚ ਸ਼ਾਮਲ, ਗਾਂਗੁਲੀ ਨੂੰ ਪਛਾੜ ਕੇ ਹਾਸਲ ਕੀਤਾ ਇਹ ਮੁਕਾਮ

ਇਸ ਤੋਂ ਬਾਅਦ ਭਾਰਤੀ ਟੀਮ ਨੇ ਰੁਕਣ ਦਾ ਨਾਂ ਨਹੀਂ ਲਿਆ ਤੇ ਇਕ ਤੋਂ ਬਾਅਦ ਇਕ ਹਮਲੇ ਕਰ ਕੇ 11 ਗੋਲ ਕਰ ਦਿੱਤੇ, ਜਦਕਿ ਮੈਚ ਦਾ ਪਹਿਲਾ ਗੋਲ ਕਰਨ ਵਾਲੀ ਨਿਊਜ਼ੀਲੈਂਡ ਆਪਣਾ ਦੂਜਾ ਗੋਲ ਵੀ ਨਾ ਕਰ ਸਕੀ। 

ਭਾਰਤ ਵੱਲੋਂ ਦਦਾਸੋ ਪਿਸਲ ਨੇ 4, ਦੀਪਿਕਾ ਸੋਰੇਂਗ ਨੇ 3, ਜਦਕਿ ਮਰੀਆਨਾ ਤੇ ਮੁਮਤਾਜ਼ ਖ਼ਾਨ ਨੇ 2-2 ਗੋਲ ਕਰ ਕੇ ਭਾਰਤ ਨੂੰ ਜਿੱਤ ਦਿਵਾਈ। ਨਿਊਜ਼ੀਲੈਂਡ ਵੱਲੋਂ ਇਕੋ-ਇਕ ਗੋਲ ਓਰੀਵਾ ਹੇਪੀ ਨੇ ਕੀਤਾ। ਭਾਰਤੀ ਟੀਮ ਹੁਣ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਨਾਲ ਭਿੜੇਗੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Harpreet SIngh

Content Editor

Related News