ਹਾਕੀ ਖਿਡਾਰੀ ਘਰ ਜਾ ਸਕਦੇ ਹਨ ਪਰ ਵਾਪਸ ਆਉਣ ’ਤੇ ਹੋਣਾ ਪਵੇਗਾ ਕੁਆਰੰਟੀਨ

Saturday, May 23, 2020 - 05:07 PM (IST)

ਹਾਕੀ ਖਿਡਾਰੀ ਘਰ ਜਾ ਸਕਦੇ ਹਨ ਪਰ ਵਾਪਸ ਆਉਣ ’ਤੇ ਹੋਣਾ ਪਵੇਗਾ ਕੁਆਰੰਟੀਨ

ਸਪੋਰਟਸ ਡੈਸਕ— ਹਾਕੀ ਇੰਡੀਆ ਦੀ ਮਾਨਕ ਸੰਚਾਲਨ ਪ੍ਰਕਿਰਿਆ (ਐੱਸ. ਓ. ਪੀ.) ਦੇ ਤਹਿਤ ਬੇਂਗਲੁਰੂ ਦੇ ਭਾਰਤੀ ਖੇਡ ਪ੍ਰਾਧਿਕਾਰਣ (ਸਾਇ) ਸਥਿਤ ਖਿਡਾਰੀ ਚਾਅਣ ਤਾਂ ਆਪਣੇ ਘਰ ਜਾ ਸਕਦੇ ਹਨ ਪਰ ਵਾਪਸੀ ਤੋਂ ਬਾਅਦ ਉਨ੍ਹਾਂ ਨੂੰ 14 ਦਿਨ ਆਈਸੋਲੇਸ਼ਨ ’ਚ ਰਹਿਣਾ ਹੋਵੇਗਾ। ਓਲੰਪਿਕ ਲਈ ਕੁਆਲਿਫਾਈ ਕਰ ਚੁੱਕੇ ਟੀਮ ਦੇ ਖਿਡਾਰੀਆਂ ਨੂੰ ਕੋਵਿਡ-19 ਮਹਾਂਮਾਰੀ ਤੋਂ ਸੁਰੱਖਿਅਤ ਮਾਹੌਲ ਉਪਲੱਬਧ ਕਰਨ ਲਈ ਹਾਕੀ ਇੰਡੀਆ ਨੇ ਐੱਸ. ਓ. ਪੀ. ਜਾਰੀ ਕੀਤੀ ਹੈ। ਇਹ ਦਿਸ਼ਾ-ਨਿਰਦੇਸ਼ ਸੀਨੀਅਰ ਦੇ ਨਾਲ ਜੂਨੀਅਰ ਰਾਸ਼ਟਰੀ ਟੀਮ ਨੂੰ ਵੀ ਮੰਨਣੇ ਹੋਣਗੇ।  

ਇਸ ਐੱਸ. ਓ. ਪੀ. ਦਾ ਮਕਸਦ, ‘ਭਾਰਤੀ ਹਾਕੀ ਟੀਮਾਂ ਲਈ ਇਕ ਸੁਰੱਖਿਅਤ ਸਿਖਲਾਈ ਮਾਹੌਲ ਦੀ ਸਥਾਪਨਾ ਕਰਨਾ ਹੈ, ਜਿਸ ਦੇ ਨਾਲ ਉਨ੍ਹਾਂ ਨੂੰ 2021 ’ਚ ਓਲੰਪਿਕ ਖੇਡਾਂ (ਸੀਨੀਅਰ ਟੀਮ) ਅਤੇ 2021 ਦੇ ਜੂਨੀਅਰ ਵਿਸ਼ਵ ਕੱਪ ਲਈ ਆਪਣੀ ਸਭ ਤੋਂ ਸਰਵਸ਼੍ਰੇਸ਼ਠ ਤਿਆਰੀ ਦਾ ਮੌਕਾ ਮਿਲੇਗਾ। ਦਸਤਾਵੇਜ਼ ਦੇ ਮੁਤਾਬਕ, ‘ਇਸ ਐੱਸ. ਓ. ਪੀ. ’ਚ ਸਾਇ ਸੈਂਟਰ ਨੂੰ ਕੋਰੋਨਾ ਵਾਇਰਸ ਤੋਂ ਆਜ਼ਾਦ ਰੱਖਣ ਲਈ ਬਾਹਰ ਤੋਂ ਆਏ ਖਿਡਾਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਦੀ ਸਿਫਾਰਿਸ਼ ਕੀਤੀ ਗਈ ਹੈ।

PunjabKesari ਸਰਕਾਰ, ਭਾਰਤੀ ਖੇਡ ਅਥਾਰਿਟੀ ਅਤੇ ਹਾਕੀ ਇੰਡੀਆ ਦੁਆਰਾ ਆਪਸੀ ਫੈਸਲਾ ਤੈਅ ਕੀਤਾ ਗਿਆ ਹੈ ਕਿ ਖਿਡਾਰੀਆਂ ਅਤੇ ਸਹਾਇਕ ਕਰਮਚਾਰੀਆਂ ਨੂੰ ਪਰਿਸਰ ਤੋਂ ਜਾਣ ਦੀ ਮੰਨਜ਼ੂਰੀ ਦਿੱਤੀ ਜਾ ਸਕਦੀ ਹੈ ਪਰ ਇਸਦੇ ਲਈ ਉਨ੍ਹਾਂ ਨੂੰ ਐੱਸ. ਓ. ਪੀ ਦੇ ਸਖਤ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਦਸਤਾਵੇਜ਼ ’ਚ ਕਿਹਾ ਗਿਆ, ‘ਹਰ ਖਿਡਾਰੀ ਅਤੇ ਮੈਂਬਰ ਨੂੰ ਸਾਇ ਐੱਨ. ਐੱਸ. ਐੱਸ. ਸੀ. ਸੈਂਟਰ ਨੂੰ ਛੱਡਣ ਅਤੇ ਘਰ ਤੋਂ ਕੈਂਪ ਵਾਪਸ ਆਉਣ ਦਾ ਮੌਕਾ ਮਿਲੇਗਾ। ਭਾਰਤ ਸਰਕਾਰ, ਸਾਇ ਅਤੇ ਹਾਕੀ ਇੰਡੀਆ ਆਪਣੇ ਸਬੰਧਿਤ ਮੁੱਖ ਕੋਚਾਂ  ਦੇ ਨਾਲ ਵਿਚਾਰ ਕਰਕੇ ਇਸ ਛੁੱਟੀ ਦੀ ਮਿਆਦ ਨਿਰਧਾਰਿਤ ਕਰਨਗੇ। ਇਸ ਦੇ ਮੁਤਾਬਕ, ‘ਸਾਇ ਕੇਂਦਰ ’ਚ ਪਰਤਣ ਵਾਲੇ ਹਰ ਇਕ ਖਿਡਾਰੀ ਜਾਂ ਸਾਥੀ ਮੈਂਬਰ ਨੂੰ ਦੋ ਹਫ਼ਤੇ ਲਈ ਸਖ਼ਤ ਆਈਸੋਲੇਸ਼ਨ ’ਚ ਰੱਖਿਆ ਜਾਵੇਗਾ।


author

Davinder Singh

Content Editor

Related News