ਪੁਰਸ਼ ਸੀਰੀਜ਼ ਫਾਈਨਲਸ ਲਈ ਭਾਰਤੀ ਟੀਮ ਐਲਾਨ

Tuesday, May 28, 2019 - 06:20 PM (IST)

ਪੁਰਸ਼ ਸੀਰੀਜ਼ ਫਾਈਨਲਸ ਲਈ ਭਾਰਤੀ ਟੀਮ ਐਲਾਨ

ਨਵੀਂ ਦਿੱਲੀ— ਹਾਕੀ ਇੰਡੀਆ ਨੇ ਮੰਗਲਵਾਰ ਨੂੰ 6 ਜੂਨ ਤੋਂ ਭੁਵਨੇਸ਼ਵਰ ਵਿਚ ਹੋਣ ਵਾਲੇ ਐੱਫ. ਆਈ. ਐੱਚ. ਪੁਰਸ਼ ਸੀਰੀਜ਼ ਫਾਈਨਲਸ ਲਈ 18 ਮੈਂਬਰੀ ਭਾਰਤੀ ਟੀਮ ਐਲਾਨ ਕਰ ਦਿੱਤੀ, ਜਿਸ ਦੀ ਕਪਤਾਨੀ ਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ। ਇਸ ਟੂਰਨਾਮੈਂਟ ਦੇ ਗਰੁੱਪ-ਏ ਵਿਚ ਭਾਰਤ ਦੇ ਨਾਲ ਰੂਸ, ਪੋਲੈਂਡ ਤੇ ਉਜਬੇਕਿਸਤਾਨ ਹੋਮਗੇ ਜਦਕਿ ਗਰੁੱਪ-ਬੀ ਵਿਚ ਜਾਪਾਨ, ਮੈਕਸੀਕੋ, ਅਮਰੀਕਾ ਤੇ ਦੱਖਣੀ ਅਫਰੀਕਾ ਸ਼ਾਮਲ ਹਨ। ਭਾਰਤੀ ਟੀਮ ਇਸ ਟੂਰਨਾਮੈਂਟ ਵਿਚ ਕਪਤਾਨ ਮਨਪ੍ਰੀਤ ਸਿੰਘ ਤੇ ਉਪ ਕਪਤਾਨ ਬਰਿੰਦਰ ਲਾਗੜਾ ਦੀ ਅਗਵਾਈ ਵਿਚ ਉੱਤਰੇਗੀ।

ਗੋਲਕੀਪਰ ਦੇ ਰੂਪ ਵਿਚ ਤਜਰਬੇਕਾਰ ਪੀ. ਆਰ. ਸ਼੍ਰੀਜੇਸ਼ ਤੇ ਕ੍ਰਿਸ਼ਣਾ ਬੀ. ਪਾਠਕ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਹਰਮਨਪ੍ਰੀਤ ਸਿੰਘ, ਬਰਿੰਦਰ ਲਾਕੜਾ, ਸੁਰਿੰਦਰ ਕੁਮਾਰ, ਵਰੁਣ ਕੁਮਾਰ, ਅਮਿਤ ਰੋਹਿਦਾਸ ਤੇ ਗੁਰਿੰਦਰ ਸਿੰਘ ਬੈਕਲਾਈਨ ਵਿਚ ਟੀਮ ਨੂੰ ਸੰਭਾਲਣਗੇ।

ਮਿਡਫੀਲਡ ਵਿਚ ਮਨਪ੍ਰੀਤ ਸਿੰਘ ਨੌਜਵਾਨ ਖਿਡਾਰੀ ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਸੁਮਿਤ ਤੇ ਨੀਲਕਾਂਤ ਸ਼ਰਮਾ ਦੇ ਨਾਲ ਹੋਣਗੇ। ਗੋਢੇ ਦੀ ਸੱਟ ਤੋਂ ਬਾਅਦ ਵਾਪਸ ਟੀਮ ਵਿਚ ਪਰਤੇ ਸਟ੍ਰਾਇਕਰ ਰਮਨਦੀਪ ਸਿੰਘ ਫਾਰਵਰਡ ਲਾਈਨ ਦੀ ਅਗਵਾਈ ਸੰਭਾਲੇਗਾ। ਉਸਦੇ ਇਲਾਵਾ ਮਨਦੀਪ ਸਿੰਘ, ਗੁਰਸਾਹਿਬਜੀਤ ਸਿੰਘ, ਸਿਰਮਨਜੀਤ ਸਿੰਘ ਤੇ ਆਕਾਸ਼ਦੀਪ ਸਿੰਘ ਵੀ ਟੀਮ ਵਿਚ ਸ਼ਾਮਲ ਕੀਤੇ ਗਏ ਹਨ। 
ਭਾਰਤ 6 ਜੂਨ ਤੋਂ ਰੂਸ ਦੇ ਨਾਲ ਮੈਚ ਖੇਡ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।


Related News