ਵੈੱਬਸਾਈਟ ਬਣਾਉਣ ਲਈ ਮੈਂਬਰ ਇਕਾਈਆਂ ਦੀ ਮਾਲੀ ਮਦਦ ਕਰੇਗੀ ਹਾਕੀ ਇੰਡੀਆ
Thursday, Aug 20, 2020 - 03:18 AM (IST)
ਨਵੀਂ ਦਿੱਲੀ– ਸੂਬਾ ਇਕਾਈਆਂ ਨੂੰ ਆਪਣੀ ਵੈੱਬਸਾਈਟ ਬਣਾਉਣ ਲਈ ਉਤਸ਼ਾਹਿਤ ਕਰਨ ਲਈ ਹਾਕੀ ਇੰਡੀਆ ਨੇ ਆਪਣੀ ਹਰੇਕ ਸਥਾਈ ਮੈਂਬਰ ਸੰਸਥਾ ਨੂੰ ਇਕ ਲੱਖ ਰੁਪਏ ਦੀ ਸਾਲਾਨਾ ਮਾਲੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰੋ ਨਿਗੋਮਬਾਮ ਨੇ ਇਸ ਸਬੰਧੀ ਸਾਰੀਆਂ ਇਕਾਈਆਂ ਨੂੰ ਪੱਤਰ ਲਿਖਿਆ ਹੈ ਕਿ ਸਾਡੀਆਂ ਸੂਬਾ ਮੈਂਬਰ ਇਕਾਈਆਂ ਨੂੰ ਇਹ ਤੈਅ ਕਰਨਾ ਜ਼ਰੂਰੀ ਹੈ ਕਿ ਸੂਚਨਾਵਾਂ ਸਾਂਝੀਆਂ ਕੀਤੀਆਂ ਜਾਣ ਅਤ ਇਸ ਨੂੰ ਜਨਤਕ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਪਡੇਟ ਕੀਤੀ ਹੋਈ ਵੈੱਬਸਾਈਟ ਦੀ ਮਹੱਤਤਾ ਨੂੰ ਦੇਖਦੇ ਹੋਏ ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਨੇ ਹਰੇਕ ਸੂਬਾ ਮੈਂਬਰ ਇਕਾਈ ਨੂੰ ਇਸ ’ਚ ਮਦਦ ਕਰਨ ਲਈ ਸਾਲਾਨਾ ਤੌਰ ’ਤੇ ਇਕ ਲੱਖ ਰੁਪਏ ਦਾ ਫੰਡ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਫੰਡ 4 ਬਰਾਬਰ 25-25 ਹਜ਼ਾਰ ਰੁਪਏ ਦੀ ਕਿਸ਼ਤ ’ਚ ਹਰੇਕ ਤਿਮਾਹੀ ’ਚ ਦਿੱਤਾ ਜਾਵੇਗਾ।