ਹਾਕੀ ਇੰਡੀਆ ਨੇ ਖੇਲ ਰਤਨ ਲਈ ਸ਼੍ਰੀਜੇਸ਼ ਤੇ ਦੀਪਿਕਾ ਦੇ ਨਾਂ ਭੇਜੇ
Saturday, Jun 26, 2021 - 08:02 PM (IST)

ਨਵੀਂ ਦਿੱਲੀ- ਹਾਕੀ ਇੰਡੀਆ ਨੇ ਸ਼ਨੀਵਾਰ ਨੂੰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਨਾਮਜ਼ਦ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ। ਐੱਚ. ਆਈ. ਨੇ ਪੁਰਸ਼ ਟੀਮ ਦੇ ਦਿੱਗਜ ਗੋਲਕੀਪਰ ਤੇ ਆਪਣੀ ਖੇਡ ਤੋਂ ਟੀਮ ਦੀ ਸਫਲਤਾ 'ਚ ਅਹਿਮ ਰੋਲ ਨਿਭਾਉਣ ਵਾਲੇ ਪੀ.ਆਰ. ਸ੍ਰੀਜੇਸ਼ ਨੂੰ ਦੇਸ਼ ਦੇ ਖੇਡ ਸਨਮਾਨ ਲਈ ਨਾਮਜ਼ਦ ਕੀਤਾ ਹੈ। ਜਦਕਿ ਮਹਿਲਾ ਵਰਗ 'ਚ ਐੱਚ. ਆਈ. ਨੇ ਸਾਬਕਾ ਖਿਡਾਰੀ ਦੀਪਿਕਾ ਨੂੰ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ।
ਐੱਚ. ਆਈ. ਨੇ ਅਰਜ਼ੁਨ ਐਵਾਰਡ ਲਈ ਵੀ ਖਿਡਾਰੀਆਂ ਨੂੰ ਨਾਮਜ਼ਦ ਕੀਤਾ ਹੈ। ਪੁਰਸ਼ ਵਰਗ ਤੋਂ ਡਰੈਗ ਫਲਿਕਰ ਹਰਮਨਪ੍ਰੀਤ ਤਾਂ ਔਰਤ ਵਰਗ ਤੋਂ ਵੰਦਨਾ ਕਟਾਰੀਆ ਤੇ ਨਵਜੋਤ ਕੌਰ ਨੂੰ ਅਰਜੁਨ ਐਵਾਡਰ ਲਈ ਨਾਮਜ਼ਦ ਕੀਤਾ ਹੈ। ਹਰਮਨਪ੍ਰੀਤ ਨੇ ਭਾਰਤ ਲਈ 100 ਤੋਂ ਜ਼ਿਆਦਾ ਇੰਟਰਨੈਸ਼ਨਲ ਮੈਚ ਖੇਡੇ ਹਨ ਜਦਕਿ ਵੰਦਨਾ ਨੇ 200 ਤੋਂ ਜ਼ਿਆਦਾ ਨਵਜੋਤ ਨੇ 150 ਤੋਂ ਜ਼ਿਆਦਾ ਇੰਟਰਨੈਸ਼ਨਲ ਮੈਚ ਖੇਡੇ ਹਨ। ਇਸ ਤੋਂ ਇਲ਼ਾਵਾ ਐੱਚ. ਆਈ. ਨੇ ਸਾਬਕਾ ਖਿਡਾਰੀ ਡਾ.ਆਰਪੀ ਸਿੰਘ ਤੇ ਐੱਮ. ਸਂਗਈ ਇਬੇਮਹਾਲ ਦੇ ਨਾਂ ਧਿਆਨ ਚੰਦ ਐਵਾਰਡ ਲਈ ਭੇਜਣ ਦਾ ਫ਼ੈਸਲਾ ਕੀਤਾ ਹੈ।