ਅਜ਼ਲਾਨ ਸ਼ਾਹ ਕੱਪ ਤੋਂ ਪਹਿਲਾਂ ਰਾਸ਼ਟਰੀ ਕੈਂਪ ਲਈ 34 ਖਿਡਾਰੀਆਂ ਦੀ ਚੋਣ

Saturday, Feb 16, 2019 - 04:14 PM (IST)

ਅਜ਼ਲਾਨ ਸ਼ਾਹ ਕੱਪ ਤੋਂ ਪਹਿਲਾਂ ਰਾਸ਼ਟਰੀ ਕੈਂਪ ਲਈ 34 ਖਿਡਾਰੀਆਂ ਦੀ ਚੋਣ

ਨਵੀਂ ਦਿੱਲੀ— ਸੁਲਤਾਨ ਅਜ਼ਲਾਨ ਸਾਹ ਕੱਪ ਦੀਆਂ ਤਿਆਰੀਆਂ ਦੇ ਤਹਿਤ ਹਾਕੀ ਇੰਡੀਆ ਨੇ ਸੀਨੀਅਰ ਪੁਰਸ਼ ਟੀਮ ਦੇ ਕੈਂਪ ਲਈ ਸ਼ਨੀਵਾਰ ਨੂੰ 34 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਖਿਡਾਰੀਆਂ ਦਾ ਕੈਂਪ 18 ਫਰਵਰੀ ਤੋਂ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਿਟੀ (ਸਾਈ) 'ਚ ਲੱਗੇਗਾ। ਇਹ ਟੂਰਨਾਮੈਂਟ 23 ਮਾਰਚ ਤੋਂ ਸ਼ੁਰੂ ਹੋਵੇਗਾ। ਹਾਕੀ ਇੰਡੀਆ ਨੇ ਪਿਛਲੇ ਸਾਲ ਦਸੰਬਰ 'ਚ ਖੇਡੇ ਗਏ ਵਿਸ਼ਵ ਕੱਪ ਦੀ ਟੀਮ 'ਚ ਸ਼ਾਮਲ ਸਾਰੇ 18 ਖਿਡਾਰੀਆਂ ਨੂੰ ਇਕ ਮਹੀਨੇ ਤਕ ਚੱਲਣ ਵਾਲੇ ਇਸ ਕੈਂਪ ਦੇ ਲਈ ਚੁਣਿਆ ਗਿਆ ਹੈ। 

ਕੈਂਪ ਲਈ ਚੁਣੇ ਗਏ ਖਿਡਾਰੀ :-

ਗੋਲਕੀਪਰ : ਪੀ.ਆਰ ਸ਼੍ਰੀਜੇਸ਼, ਸੂਰਜ ਕਰਕੇਰਾ, ਕ੍ਰਿਸ਼ਨ ਬਹਾਦੁਰ ਪਾਠਕ।

ਡਿਫੈਂਡਰ : ਹਰਮਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਵਰੁਣ ਕੁਮਾਰ, ਕੋਥਾਜੀਤ ਸਿੰਘ, ਸੁਰਿੰਦਰ ਕੁਮਾਰ, ਅਮਿਤ ਰੋਹੀਦਾਸ, ਜਰਮਨਪ੍ਰੀਤ ਸਿੰਘ, ਪ੍ਰਦੀਪ ਸਿੰਘ, ਸੁਮਨ ਬੇਕ, ਮਨਦੀਪ ਮੋਰ, ਬਰਿੰਦਰ ਲਾਕੜਾ, ਰੁਪਿੰਦਰ ਪਾਲ ਸਿੰਘ।

ਮਿਡਫੀਲਡਰ : ਮਨਪ੍ਰੀਤ ਸਿੰਘ, ਚਿੰਗਲੇਨਸਨਾ ਸਿੰਘ ਕੰਗੁਜਮ, ਸੁਮਿਤ, ਸਿਮਰਨਜੀਤ ਸਿੰਘ, ਨੀਲਕਾਂਤ ਸ਼ਰਮਾ, ਹਾਰਦਿਕ ਸਿੰਘ, ਲਲਿਤ ਕੁਮਾਰ ਉਪਾਧਿਆਏ, ਵਿਵੇਕ ਸਾਗਰ ਪ੍ਰਸਾਦ, ਯਸ਼ਦੀਪ ਸਿਵਾਚ, ਵਿਸ਼ਾਲ ਅੰਤਿਲ।

ਫਾਰਵਰਡ : ਆਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸੁਮਿਤ ਕੁਮਾਰ, ਗੁਰਸਾਹਬਜੀਤ ਸਿੰਘ, ਸ਼ਿਲਾਨੰਦ ਲਾਕੜਾ, ਐੱਮ.ਵੀ. ਸੁਨੀਲ।


author

Tarsem Singh

Content Editor

Related News