ਪਾਕਿਸਤਾਨ 'ਚ 'ਹੌਲੀ-ਹੌਲੀ ਮਰ ਸਕਦੀ ਹੈ ਹਾਕੀ'

Monday, May 04, 2020 - 04:18 PM (IST)

ਪਾਕਿਸਤਾਨ 'ਚ 'ਹੌਲੀ-ਹੌਲੀ ਮਰ ਸਕਦੀ ਹੈ ਹਾਕੀ'

ਕਰਾਚੀ : ਪਾਕਿਸਤਾਨ ਹਾਕੀ ਮਹਾਸੰਘ (ਪੀ. ਐੱਚ. ਐੱਫ.) ਦੇ ਜਨਰਲ ਸਕੱਤਰ ਆਸਿਫ ਬਾਜਵਾ ਨੇ ਕਿਹਾ ਕਿ ਪਹਿਲਾਂ ਹੀ ਵਿੱਤੀ ਸਮੱਸਿਆਵਾਂ ਨਾਲ ਜੂਝ ਰਹੀ ਪਾਕਿਸਤਾਨੀ ਹਾਕੀ ਲਈ ਕੋਰੋਨਾ ਵਾਇਰਸ ਮਹਾਮਾਰੀ ਨੇ ਸਥਿਤੀ ਹੋਰ ਵੀ ਨਾਜ਼ੁਕ ਬਣਾ ਦਿੱਤੀ ਹੈ ਤੇ ਇਸ ਨਾਲ ਦੇਸ਼ ਦੀ ਇਹ ਰਾਸ਼ਟਰੀ ਖੇਡ 'ਹੌਲੀ-ਹੌਲੀ ਮਰ' ਸਕਦੀ ਹੈ। ਪਾਕਿਸਤਾਨ ਨੇ ਓਲੰਪਿਕ ਵਿਚ 3 ਸੋਨ ਤੇ 4 ਵਾਰ ਵਿਸ਼ਵ ਕੱਪ ਜਿੱਤੇ ਹਨ ਪਰ ਪਿਛਲੇ ਕੁਝ ਸਾਲਾਂ ਵਿਚ ਟੀਮ ਦਾ ਕੌਮਾਂਤਰੀ ਪੱਧਰ 'ਤੇ ਪ੍ਰਦਰਸ਼ਨ ਚੰਗਾ ਨਹੀਂ ਰਿਹਾ, ਜਿਸ ਕਾਰਨ ਉਸ ਨੂੰ ਸਪਾਂਸਰ ਨਹੀਂ ਮਿਲ ਰਹੇ ਹਨ। ਅਜਿਹੇ 'ਪਾਕਿਸਤਾਨੀ ਹਾਕੀ ਨੂੰ ਆਪਣਾ ਅਕਸ ਬਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤ ਵਿਚ ਕੋਵਿਡ-19 ਮਹਾਮਾਰੀ ਨੇ ਉਸ ਦੀ ਸਥਿਤੀ ਹੋਰ ਵੀ ਬਦਤਰ ਕਰ ਦਿੱਤੀ ਹੈ। ਬਾਜਵਾ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦਾ ਹਾਕੀ 'ਤੇ ਬੇਹੱਦ ਨਾਂ-ਪੱਖੀ ਅਸਰ ਪੈ ਰਿਹਾ ਹੈ। ਪਹਿਲਾਂ ਹੀ ਪੀ. ਐੱਚ. ਐੱਫ. ਅਤੇ ਇਹ ਖੇਡ ਦੇਸ਼ ਵਿਚ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਸੀ ਤੇ ਹੁਣ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ। 

PunjabKesari

ਉਸ ਨੇ ਕਿਹਾ ਕਿ ਮਹਾਮਾਰੀ ਕਾਰਨ ਕਈ ਖਿਡਾਰੀ ਬੇਰੋਜ਼ਗਾਰ ਹੋ ਗਏ ਹਨ ਤੇ ਉਨ੍ਹਾਂ ਕੋਲ ਹੁਣ ਕਮਾਈ ਦਾ ਕੋਈ ਸਾਧਨ ਨਹੀਂ ਹੈ। ਸਾਬਕਾ ਓਲੰਪੀਅਨ ਬਾਜਵਾ ਨੇ ਕਿਹਾ ਕਿ ਮਹਾਸੰਘ ਵੀ ਬਦਕਿਸਮਤੀ ਨਾਲ ਅਜਿਹੀ ਵਿੱਤੀ ਸਥਿਤੀ ਵਿਚ ਨਹੀਂ ਹੈ ਕਿ ਉਹ ਖਿਡਾਰੀਆਂ ਦੀ ਮਦਦ ਕਰ ਸਕੇ।


author

Ranjit

Content Editor

Related News