ਹਾਕੀ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਧੀ ਨੇ ਲਿਆ ਜਨਮ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ

Thursday, Nov 11, 2021 - 12:31 PM (IST)

ਹਾਕੀ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਧੀ ਨੇ ਲਿਆ ਜਨਮ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ

ਜਲੰਧਰ (ਸਪੋਰਟਸ ਡੈਸਕ) : ਭਾਰਤੀ ਹਾਕੀ ਟੀਮ ਕੇ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਧੀ ਨੇ ਜਨਮ ਲਿਆ ਹੈ। ਮਨਪ੍ਰੀਤ ਦੀ ਪਤਨੀ ਇਲੀ ਸਾਦਿਕ ਨੇ ਜਲੰਧਰ ਦੇ ਇਕ ਹਪਸਤਾਲ ਵਿਚ ਧੀ ਨੂੰ ਜਨਮ ਦਿੱਤਾ। ਮਨਪ੍ਰੀਤ ਨੇ ਟਵਿਟਰ ਹੈਂਡਲ ’ਤੇ ਧੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ- ਹੁਣ ਅਸੀਂ 2 ਤੋਂ 3 ਹੋ ਗਏ। ਧੀ ਨੇ ਜਨਮ ਲਿਆ ਹੈ।

ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ (ਵੇਖੋ ਤਸਵੀਰਾਂ)

PunjabKesari

ਮਨਪ੍ਰੀਤ ਨੇ ਕਿਹਾ ਕਿ ਪਹਿਲਾਂ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਦੀ ਖ਼ੁਸ਼ੀ, ਹੁਣ ਧੀ ਦੇ ਜਨਮ ਦੀ ਖ਼ੁਸ਼ੀ, ਫਿਰ 13 ਨੂੰ ਮਿਲਣ ਵਾਲੇ ਖੇਡ ਰਤਨ ਦੀ ਖ਼ੁਸ਼ੀ। ਕਿੰਨਾ ਖ਼ੁਸ਼ ਹਾਂ ਦੱਸ ਨਹੀਂ ਸਕਦਾ। ਮਨਪ੍ਰੀਤ ਦਾ ਵਿਆਹ ਪਿਛਲੇ ਸਾਲ ਦਸੰਬਰ (2020) ਮਹੀਨੇ ਮਲੇਸ਼ੀਆ ਦੀ ਇਲੀ ਨਾਲ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬੀ ਸੂਟ ਅਤੇ ਸੈਂਡਲ ਪਾ ਕੇ ਮੁਟਿਆਰ ਨੇ ਲਿਆ ਨਿਊਯਾਰਕ ਮੈਰਾਥਨ ’ਚ ਹਿੱਸਾ, ਬਣਾਇਆ ਨਵਾਂ ਵਰਲਡ ਰਿਕਾਰਡ

ਮਨਪ੍ਰੀਤ ਅਤੇ ਇਲੀ ਸਾਦਿਕ ਦਾ ਆਨੰਦ ਕਾਰਜ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗੁਰੂ ਤੇਗ ਬਹਾਦਰ ਨਗਰ ਵਿਚ ਸਥਿਤ ਗੁਰਦੁਆਰੇ ਵਿਚ ਹੋਇਆ ਸੀ। ਉਨ੍ਹਾਂ ਦੀ ਪਤਨੀ ਇਲੀ ਦਾ ਨਾਂ ਬਦਲ ਕੇ ਨਵਪ੍ਰੀਤ ਕੌਰ ਰੱਖਿਆ ਗਿਆ ਸੀ। ਮਨਪ੍ਰੀਤ ਇਲੀ ਨੂੰ 2012 ਵਿਚ ਮਲੇਸ਼ੀਆ ਵਿਚ ਸੁਲਤਾਨ ਆਫ ਜੌਹਰ ਕੱਪ ਦੌਰਾਨ ਮਿਲੇ ਸਨ। ਮਨਪ੍ਰੀਤ ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨ ਨਿਸ਼ਾ ਦਹੀਆ ਨਹੀਂ ਸਗੋਂ ਇਸ ਪਹਿਲਵਾਨ ਦਾ ਹੋਇਆ ਹੈ ਕਤਲ, ਭਰਾ ਦੀ ਵੀ ਹੋਈ ਮੌਤ, ਮਾਂ ਹਸਪਤਾਲ 'ਚ ਦਾਖ਼ਲ

 


author

cherry

Content Editor

Related News