Hockey: ਓਲੰਪਿਕ ਦੀ ਸਫਲਤਾ ਤੋਂ ਬਾਅਦ ਭਾਰਤ ਦੀ ਪਹਿਲੀ ਹਾਰ, ਹਾਕੀ ''ਚ ''ਸਰਪੰਚ ਸਾਬ੍ਹ'' ਨਹੀਂ ਦਿਵਾ ਸਕੇ ਜਿੱਤ

Wednesday, Oct 23, 2024 - 06:48 PM (IST)

Hockey: ਓਲੰਪਿਕ ਦੀ ਸਫਲਤਾ ਤੋਂ ਬਾਅਦ ਭਾਰਤ ਦੀ ਪਹਿਲੀ ਹਾਰ, ਹਾਕੀ ''ਚ ''ਸਰਪੰਚ ਸਾਬ੍ਹ'' ਨਹੀਂ ਦਿਵਾ ਸਕੇ ਜਿੱਤ

ਸਪੋਰਟਸ ਡੈਸਕ : ਹਾਕੀ ਮੈਚ ਵਿਚ ਜਰਮਨੀ ਨੇ ਭਾਰਤ ਨੂੰ 2-0 ਨਾਲ ਹਰਾ ਦਿੱਤਾ ਹੈ। ਇਨ੍ਹੀਂ ਦਿਨੀਂ ਜਰਮਨੀ ਦੀ ਟੀਮ 2 ਮੈਚਾਂ ਦੀ ਸੀਰੀਜ਼ ਲਈ ਭਾਰਤ ਦੌਰੇ 'ਤੇ ਹੈ ਅਤੇ ਸੀਰੀਜ਼ ਦਾ ਪਹਿਲਾ ਮੈਚ ਨਵੀਂ ਦਿੱਲੀ 'ਚ ਖੇਡਿਆ ਗਿਆ। ਮੈਚ ਦਾ ਪਹਿਲਾ ਗੋਲ ਹੈਨਰਿਕ ਮਰਟਜੇਂਸ ਨੇ ਚੌਥੇ ਮਿੰਟ ਵਿਚ ਕੀਤਾ, ਜਦਕਿ 30ਵੇਂ ਮਿੰਟ ਵਿਚ ਕਪਤਾਨ ਲੁਕਾਸ ਵਿੰਡਫੈਡਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ। ਜਰਮਨੀ ਨੇ ਅੰਤ ਤੱਕ ਲੀਡ ਬਣਾਈ ਰੱਖੀ ਅਤੇ 2014 ਤੋਂ ਬਾਅਦ ਦਿੱਲੀ ਦੇ ਮੇਜਰ ਧਿਆਨਚੰਦ ਸਟੇਡੀਅਮ 'ਚ ਖੇਡਿਆ ਗਿਆ ਇਹ ਪਹਿਲਾ ਅੰਤਰਰਾਸ਼ਟਰੀ ਹਾਕੀ ਮੈਚ ਸੀ, ਜਿਸ ਨੂੰ ਦੇਖਣ ਲਈ ਉਮੀਦ ਤੋਂ ਜ਼ਿਆਦਾ ਲੋਕ ਆਏ ਸਨ। ਦੱਸਣਯੋਗ ਹੈ ਕਿ ਜਰਮਨੀ ਹਾਕੀ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਹੈ, ਜੋ ਇਕ ਨੌਜਵਾਨ ਟੀਮ ਦੇ ਨਾਲ ਭਾਰਤ ਪਹੁੰਚਿਆ ਸੀ।

ਇਹ ਵੀ ਪੜ੍ਹੋ : ਨਿਊਜ਼ੀਲੈਂਡ ਰਚੇਗਾ ਇਤਿਹਾਸ ਜਾਂ ਭਾਰਤੀ ਟੀਮ ਦੇਵੇਗੀ ਕਰਾਰਾ ਜਵਾਬ, ਜਾਣੋ ਕੌਣ ਕਿਸ 'ਤੇ ਭਾਰੀ

ਟੁੱਟਿਆ ਇਹ ਅਨੋਖਾ ਸਿਲਸਿਲਾ
ਭਾਰਤੀ ਹਾਕੀ ਟੀਮ ਦੀ ਇਕ ਵਿਲੱਖਣ ਲੜੀ ਦਾ ਅੰਤ ਹੋ ਗਿਆ ਹੈ। ਪਿਛਲੇ 647 ਦਿਨਾਂ ਵਿਚ ਇਹ ਪਹਿਲਾ ਮੈਚ ਹੈ ਜਦੋਂ ਭਾਰਤੀ ਟੀਮ ਨੇ ਕੋਈ ਗੋਲ ਨਹੀਂ ਕੀਤਾ ਹੈ। ਅਗਸਤ 2022 ਤੋਂ ਬਾਅਦ ਇਹ ਪਹਿਲਾ ਮੈਚ ਸੀ ਜਦੋਂ ਟੀਮ ਇੰਡੀਆ ਨੂੰ ਬਿਨਾਂ ਕੋਈ ਗੋਲ ਕੀਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ 'ਚ ਕਪਤਾਨ ਹਰਮਨਪ੍ਰੀਤ ਸਿੰਘ ਦੀ ਕਾਮਯਾਬੀ ਵੀ ਦੇਖਣ ਨੂੰ ਮਿਲੀ, ਕਿਉਂਕਿ ਟੀਮ ਇੰਡੀਆ ਨੂੰ ਮੈਚ 'ਚ ਕੁੱਲ 7 ਪੈਨਲਟੀ ਕਾਰਨਰ ਮਿਲੇ ਪਰ 'ਸਰਪੰਚ ਸਾਬ੍ਹ' ਦੇ ਨਾਂ ਨਾਲ ਮਸ਼ਹੂਰ ਹਰਮਨਪ੍ਰੀਤ ਇਕ ਵੀ ਪੈਨਲਟੀ ਕਾਰਨਰ ਨੂੰ ਗੋਲ 'ਚ ਨਹੀਂ ਬਦਲ ਸਕੇ।

ਕਪਤਾਨ ਹਰਮਨਪ੍ਰੀਤ ਦਾ ਦਿਨ ਇੰਨਾ ਖਰਾਬ ਰਿਹਾ ਕਿ ਟੀਮ ਇੰਡੀਆ ਨੂੰ 26ਵੇਂ ਮਿੰਟ 'ਚ ਪੈਨਲਟੀ ਸਟਰੋਕ ਮਿਲਿਆ। ਹਰਮਨਪ੍ਰੀਤ ਵਿਸ਼ਵ ਪੱਧਰੀ ਡਰੈਗਫਲਿਕਰ ਹੈ ਪਰ ਜਰਮਨੀ ਖਿਲਾਫ ਮੈਚ 'ਚ ਉਹ ਪੈਨਲਟੀ ਸਟਰੋਕ 'ਤੇ ਵੀ ਗੋਲ ਨਹੀਂ ਕਰ ਸਕੇ ਸੀ। ਜਰਮਨੀ ਮੌਜੂਦਾ ਵਿਸ਼ਵ ਚੈਂਪੀਅਨ ਹੈ ਅਤੇ ਪੈਰਿਸ ਓਲੰਪਿਕ 2024 ਵਿਚ ਸਿਲਵਰ ਮੈਡਲ ਜਿੱਤਿਆ ਹੈ। ਦੱਸਣਯੋਗ ਹੈ ਕਿ ਓਲੰਪਿਕ 2024 ਦੇ ਸੈਮੀਫਾਈਨਲ ਵਿਚ ਵੀ ਭਾਰਤ ਜਰਮਨੀ ਤੋਂ ਹਾਰ ਗਿਆ ਸੀ। ਇਸ ਸੀਰੀਜ਼ ਦਾ ਦੂਜਾ ਮੈਚ ਵੀਰਵਾਰ ਨੂੰ ਖੇਡਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


 


author

Sandeep Kumar

Content Editor

Related News