ਹਾਕੀ : ਫਰਾਂਸ ਨੇ ਭਾਰਤ ਨੂੰ 5-2 ਨਾਲ ਹਰਾਇਆ

Monday, Feb 14, 2022 - 01:25 AM (IST)

ਹਾਕੀ : ਫਰਾਂਸ ਨੇ ਭਾਰਤ ਨੂੰ 5-2 ਨਾਲ ਹਰਾਇਆ

ਪੋਟਚੇਫਸਟੂਮ (ਦੱਖਣੀ ਅਫਰੀਕਾ) - ਫਰਾਂਸ ਦੀ ਪੁਰਸ਼ ਹਾਕੀ ਟੀਮ ਨੇ ਭਾਰਤ ਤੋਂ 8 ਫਰਵਰੀ ਨੂੰ ਮਿਲੀ 0-5 ਦੀ ਹਾਰ ਦਾ ਬਦਲਾ ਲੈਂਦੇ ਹੋ ਉਸ ਨੂੰ ਇੱਥੇ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ 2021-22 ਦੇ ਮੈਚ ਵਿਚ 5-2 ਨਾਲ ਹਰਾ ਦਿੱਤਾ। ਭਾਰਤ ਵਲੋਂ ਡਿਫੈਂਡਰ ਜਰਮਨਪ੍ਰੀਤ ਸਿੰਘ (22ਵੇਂ ਮਿੰਟ) ਅਤੇ ਉਪ ਕਪਤਾਨ ਹਰਮਨਪ੍ਰੀਤ ਸਿੰਘ (57ਵੇਂ ਮਿੰਟ) ਗੋਲ ਸਕੋਰਰ ਰਹੇ ਜਦਕਿ ਫਰਾਂਸ ਲਈ ਵਿਕਟਰ ਚਾਰਲੈੱਟ (16ਵੇਂ ਮਿੰਟ) ਨੇ 2 ਅਤੇ ਵਿਕਟਰ ਲਾਕਵੁਡ (35ਵੇਂ ਮਿੰਟ), ਚਾਰਲਸ ਮੇਸਨ (48ਵੇਂ ਮਿੰਟ) ਅਤੇ ਕਲੇਮੇਂਟ ਤਿਮੋਥੀ (60ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ।

PunjabKesari

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਸ਼੍ਰੀਲੰਕਾ ਨੂੰ ਸੁਪਰ ਓਵਰ 'ਚ ਹਰਾਇਆ, ਹੇਜ਼ਲਵੁਡ ਬਣੇ ਮੈਨ ਆਫ ਦਿ ਮੈਚ
ਨੀਦਰਲੈਂਡ ਵਿਰੁੱਧ ਪਿਛਲਾ ਮੈਚ 2-2 ਨਾਲ ਡਰਾਅ ਹੋਣ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਵਿਚ 2-4 ਨਾਲ ਹਾਰ ਜਾਣ ਦੇ ਬਾਵਜੂਦ ਫਰਾਂਸ ਅੱਜ ਭਾਰਤ ਵਿਰੁੱਧ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਲੱਗਾ ਅਤੇ ਚੰਗੀ ਖੇਡ ਦਿਖਾਉਂਦੇ ਹੋਏ ਭਾਰਤ ਨੂੰ 5-2 ਨਾਲ ਹਰਾ ਕੇ ਆਪਣੀ ਪਿਛਲੀ ਹਾਰ ਦਾ ਬਦਲਾ ਲੈ ਲਿਆ।
ਇਹ ਖ਼ਬਰ ਪੜ੍ਹੋ-  14 ਕਰੋੜ ਰੁਪਏ ਬੋਲੀ ਲੱਗਣ 'ਤੇ ਡਰ ਗਏ ਸਨ ਦੀਪਕ ਚਾਹਰ, ਦੱਸੀ ਵਜ੍ਹਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News