ਹਿਤਾਸ਼ੀ ਇੰਡੀਅਨ ਓਪਨ ਵਿੱਚ ਤੀਜੇ ਸਥਾਨ ''ਤੇ ਰਹੀ
Monday, Oct 13, 2025 - 12:31 PM (IST)

ਸਪੋਰਟਸ ਡੈਸਕ- ਘਰੇਲੂ ਮਜ਼ਬੂਤ ਦਾਅਵੇਦਾਰ ਹਿਤਾਸ਼ੀ ਬਖਸ਼ੀ ਹੀਰੋ ਮਹਿਲਾ ਇੰਡੀਅਨ ਓਪਨ ਦੇ ਆਖਰੀ ਦਿਨ ਡਾਵਾਂਡੋਲ ਹੋ ਕੇ ਕਈ ਬੋਗੀ ਕਰ ਬੈਠੀ ਜਿਸ ਨਾਲ ਉਸਨੂੰ ਤੀਜੇ ਸਥਾਨ 'ਤੇ ਸਬਰ ਕਰਨਾ ਪਿਆ। ਟੂਰਨਾਮੈਂਟ ਦੇ ਇਤਿਹਾਸ ਵਿੱਚ ਪਹਿਲੀ ਵਾਰ, ਤਿੰਨ ਭਾਰਤੀ ਗੋਲਫਰ ਚੋਟੀ ਦੇ ਪੰਜ ਵਿੱਚ ਰਹੀਆਂ। ਸਿੰਗਾਪੁਰ ਦੀ ਸ਼ੈਨਨ ਟੈਨ ਨੇ ਦਿਨ ਦਾ ਸਭ ਤੋਂ ਵਧੀਆ ਕਾਰਡ ਬਣਾਕੇ ਖਿਤਾਬ ਜਿੱਤਿਆ, ਕੁੱਲ ਸੱਤ-ਅੰਡਰ 281 ਦੇ ਨਾਲ ਸਮਾਪਤ ਕੀਤਾ। ਐਲਿਸ ਹਿਊਸਨ ਦੂਜੇ ਸਥਾਨ 'ਤੇ ਰਹੀ।