ਹਿਮਾਚਲ ਨੇ ਉੱਤਰਾਖੰਡ ਨੂੰ 299 ਦੌੜਾਂ ’ਤੇ ਸਮੇਟਿਆ, ਫਾਲੋਆਨ ਦਿੱਤਾ
Monday, Oct 14, 2024 - 11:41 AM (IST)

ਧਰਮਸ਼ਾਲਾ, (ਭਾਸ਼ਾ)– ਹਿਮਾਚਲ ਪ੍ਰਦੇਸ਼ ਨੇ ਰਣਜੀ ਟਰਾਫੀ ਗਰੁੱਪ-ਬੀ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਇੱਥੇ ਉੱਤਰਾਖੰਡ ਨੂੰ ਪਹਿਲੀ ਪਾਰੀ ਵਿਚ 299 ਦੌੜਾਂ ’ਤੇ ਢੇਰ ਕਰਨ ਤੋਂ ਬਾਅਦ 364 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕੀਤੀ ਤੇ ਮਹਿਮਾਨ ਟੀਮ ਨੂੰ ਫਾਲੋਆਨ ਲਈ ਮਜਬੂਰ ਕੀਤਾ। ਮੈਚ ਦੇ ਸ਼ੁਰੂਆਤੀ ਦੋ ਦਿਨਾਂ ਦੀ ਤਰ੍ਹਾਂ ਤੀਜਾ ਦਿਨ ਵੀ ਮੇਜ਼ਬਾਨ ਟੀਮ ਦੇ ਨਾਂ ਰਿਹਾ। 4 ਬੱਲੇਬਾਜ਼ਾਂ ਦੇ ਸੈਂਕੜਿਆਂ ਦੀ ਮਦਦ ਨਾਲ ਹਿਮਾਚਲ ਨੇ ਪਹਿਲੀ ਪਾਰੀ 6 ਵਿਕਟਾਂ ’ਤੇ 663 ਦੌੜਾਂ ਬਣਾ ਕੇ ਐਲਾਨ ਕੀਤੀ ਸੀ। ਉੱਤਰਾਖੰਡ ਦੀ ਪਹਿਲੀ ਪਾਰੀ 299 ਦੌੜਾਂ ’ਤੇ ਸਿਮਟ ਗਈ ਸੀ। ਉੱਤਰਾਖੰਡ ਨੇ ਦੂਜੀ ਪਾਰੀ ਵਿਚ ਸਿਰਫ ਇਕ ਓਵਰ ਖੇਡਿਆ ਤੇ ਅਜੇ ਖਾਤਾ ਨਹੀਂ ਖੋਲ੍ਹਿਆ ਹੈ।