ਯੂਨੀਸੇਫ ਇੰਡੀਆ ਦੀ ਪਹਿਲੀ ਯੂਥ ਅੰਬੈਸਡਰ ਬਣੀ ਹਿਮਾ

Thursday, Nov 15, 2018 - 11:31 AM (IST)

ਯੂਨੀਸੇਫ ਇੰਡੀਆ ਦੀ ਪਹਿਲੀ ਯੂਥ ਅੰਬੈਸਡਰ ਬਣੀ ਹਿਮਾ

ਨਵੀਂ ਦਿੱਲੀ— ਭਾਰਤੀ ਐਥਲੈਟਿਕਸ ਦੀ ਨਵੀਂ ਸਨਸਨੀ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਦੌੜਾਕ ਹਿਮਾ ਦਾਸ ਨੂੰ ਯੂਨੀਸੇਫ ਇੰਡੀਆ ਨੇ ਆਪਣਾ ਪਹਿਲਾ ਯੂਥ ਅੰਬੈਸਡਰ ਬਣਾਇਆ ਹੈ। ਯੂਨੀਸੇਫ ਇੰਡੀਆ ਨੇ ਬੁੱਧਵਾਰ ਨੂੰ ਹਿਮਾ ਦੀ ਮੌਜੂਦਗੀ 'ਚ ਇਹ ਐਲਾਨ ਕੀਤਾ ਅਤੇ ਉਨ੍ਹਾਂ ਨਾਲ ਦੋ ਸਾਲਾਂ ਦਾ ਕਰਾਰ ਕੀਤਾ ਜਿਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ। ਯੂਨੀਸੇਫ ਇੰਡੀਆ ਦੀ ਪ੍ਰਤੀਨਿਧੀ ਲਾਰਾ ਸੀਗ੍ਰਿਸਟ ਫਾਕ ਨੇ ਹਿਮਾ ਦੇ ਨਾਲ ਸਮਝੌਤੇ ਦਾ ਆਦਾਨ ਪ੍ਰਦਾਨ ਕੀਤਾ। 
PunjabKesari
ਅਸਮ ਦੇ ਧੀਂਗ ਪਿੰਡ ਦੀ ਰਹਿਣ ਵਾਲੀ 18 ਸਾਲਾ ਹਿਮਾ ਨੇ ਅੰਡਰ-20 ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤ ਕੇ ਤਹਿਲਕਾ ਮਚਾਇਆ ਸੀ ਅਤੇ ਹਾਲ ਹੀ 'ਚ ਜਕਾਰਤਾ 'ਚ ਸੰਪੰਨ ਏਸ਼ੀਆਈ ਖੇਡਾਂ 'ਚ ਉਨ੍ਹਾਂ ਨੇ 400 ਮੀਟਰ ਦੌੜ 'ਚ ਚਾਂਦੀ ਦਾ ਤਮਗਾ ਅਤੇ 4 ਗੁਣਾ 400 ਮੀਟਰ ਰਿਲੇ 'ਚ ਸੋਨ ਤਮਗਾ ਜਿੱਤਿਆ ਸੀ। ਬਾਲ ਦਿਵਸ ਦੇ ਦਿਨ ਯੂਨੀਸੇਫ ਇੰਡੀਆ ਦੀ ਪਹਿਲੀ ਯੂਥ ਅੰਬੈਸਡਰ ਬਣਨ 'ਤੇ ਹਿਮਾ ਨੇ ਕਿਹਾ, ''ਵਾਕਈ ਮੈਨੂੰ ਬਹੁਤ ਚੰਗਾ ਲਗ ਰਿਹਾ ਹੈ। ਬਾਲ ਦਿਵਸ 'ਤੇ ਯੂਨੀਸੇਫ ਇੰਡੀਆ ਨੇ ਜੋ ਸਨਮਾਨ ਦਿੱਤਾ ਹੈ ਉਸ ਨਾਲ ਮੈਂ ਖੁਦ ਨੂੰ ਸਨਮਾਨਤ ਮਹਿਸੂਸ ਕਰ ਰਹੀ ਹਾਂ।''


author

Tarsem Singh

Content Editor

Related News