ਹਾਈਕੋਰਟ ਨੇ IABF ਨੂੰ ''ਭਾਰਤ'' ਤੇ ''ਭਾਰਤੀ'' ਦਾ ਇਸਤੇਮਾਲ ਕਰਨ ਤੋਂ ਵਰਜਿਆ
Thursday, Mar 07, 2019 - 11:42 PM (IST)

ਨਵੀਂ ਦਿੱਲੀ- ਦਿੱਲੀ ਹਾਈਕੋਰਟ ਨੇ ਅੰਤ੍ਰਿਮ ਆਦੇਸ਼ ਜਾਰੀ ਕਰ ਕੇ ਭਾਰਤੀ ਐਮੇਚਿਓਰ ਮੁੱਕੇਬਾਜ਼ ਮਹਾਸੰਘ (ਆਈ. ਏ. ਬੀ. ਐੱਫ.) ਨੂੰ ਆਪਣੇ ਨਾਮ ਵਿਚ 'ਭਾਰਤ' ਜਾਂ 'ਭਾਰਤੀ' ਦਾ ਇਸਤੇਮਾਲ ਕਰਨ ਤੋਂ ਵਰਜਿਆ ਹੈ।
ਜਸਟਿਸ ਪ੍ਰਤਿਭਾ ਐੱਮ. ਸਿੰਘ ਨੇ ਰਾਸ਼ਟਰੀ ਸਬ-ਜੂਨੀਅਰ ਪੁਰਸ਼ ਅਤੇ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਕਰ ਰਹੇ ਆਈ. ਏ. ਬੀ. ਐੱਫ. ਨਾਲ ਸਾਰੇ ਹਿੱਸੇਦਾਰਾਂ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਉਹ ਮੁੱਕੇਬਾਜ਼ੀ ਵਿਚ ਮਾਨਤਾ ਪ੍ਰਾਪਤ ਰਾਸ਼ਟਰੀ ਖੇਡ ਮਹਾਸੰਘ ਨਹੀਂ ਹੈ। ਅਦਾਲਤ ਨੇ ਭਾਰਤੀ ਮੁੱਕੇਬਾਜ਼ੀ ਮਹਾਸੰਘ ਦੀ ਪਟੀਸ਼ਨ 'ਤੇ ਇਹ ਅੰਤ੍ਰਿਮ ਆਦੇਸ਼ ਦਿੱਤਾ ਹੈ। ਇਸ ਵਿਚ ਆਈ. ਏ. ਬੀ. ਐੱਫ. 'ਤੇ 'ਭਾਰਤ' ਜਾਂ ਉਸ ਨਾਲ ਬਣਨ ਵਾਲੇ ਸ਼ਬਦਾਂ ਜਿਵੇਂ ਭਾਰਤੀਯ ਦਾ ਇਸਤੇਮਾਲ ਕਰਨ 'ਤੇ ਸਥਾਈ ਰੋਕ ਲਾਉਣ ਅਤੇ ਖੁਦ ਨੂੰ ਮੁੱਕੇਬਾਜ਼ੀ ਦਾ ਰਾਸ਼ਟਰੀ ਖੇਡ ਮਹਾਸੰਘ ਦੇ ਰੂਪ ਵਿਚ ਪੇਸ਼ ਕਰਨ ਤੋਂ ਰੋਕਣ ਦੀ ਅਪੀਲ ਸੀ।