ਹੇੱਟਮਾਇਰ ਤੇ ਲੁਈਸ ਸ਼੍ਰੀਲੰਕਾ ਦੌਰੇ ਤੋਂ ਬਾਹਰ

Tuesday, Feb 04, 2020 - 07:25 PM (IST)

ਹੇੱਟਮਾਇਰ ਤੇ ਲੁਈਸ ਸ਼੍ਰੀਲੰਕਾ ਦੌਰੇ ਤੋਂ ਬਾਹਰ

ਬਾਰਬਾਡੋਸ— ਵੈਸਟਇੰਡੀਜ਼ ਦੇ ਬੱਲੇਬਾਜ਼ ਸ਼ਿਮਰਾਨ ਹੇੱਟਮਾਇਰ ਤੇ ਅਵੀਨ ਲੁਈਸ ਟੈਸਟ 'ਚ ਅਸਫਲ ਰਹਿਣ ਤੋਂ ਬਾਅਦ ਮੰਗਲਵਾਰ ਨੂੰ ਸ਼੍ਰੀਲੰਕਾ ਦੌਰੇ ਤੋਂ ਬਾਹਰ ਹੋ ਗਏ। ਲੁਈਸ ਨੇ ਪਿਛਲੇ ਮਹੀਨੇ ਆਇਰਲੈਂਡ ਵਿਰੁੱਧ ਸੀਰੀਜ਼ 'ਚ 208 ਦੌੜਾਂ ਬਣਾਈਆਂ ਸਨ ਤੇ ਕ੍ਰਿਕਟ ਵੈਸਟਇੰਡੀਜ਼ ਦੀ ਜਾਰੀ ਰਿਲੀਜ਼ ਦੇ ਅਨੁਸਾਰ ਹੇੱਟਮਾਇਰ ਤੇ ਲੁਈਸ ਦੋਵੇਂ ਖਿਡਾਰੀ ਫਿੱਟਨੈੱਸ ਟੈਸਟ 'ਚ ਅਸਫਲ ਰਹੇ। ਇਨ੍ਹਾਂ ਦੋਵਾਂ ਖਿਡਾਰੀਆਂ ਦੇ ਬਦਲੇ ਡੇਰੇਨ ਬ੍ਰਾਵੋ ਤੇ ਆਲਰਾਊਂਡਰ ਰੋਵਮੈਨ ਪਾਵੇਲ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਾਬੀਅਨ ਅਲੇਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਜੋ ਗੋਢੇ ਦੀ ਸੱਟ ਕਾਰਨ ਭਾਰਤ ਦੌਰੇ 'ਤੇ ਨਹੀਂ ਆ ਸਕੇ ਸਨ।


author

Gurdeep Singh

Content Editor

Related News