ਐਡੀਲੇਡ ਟੈਸਟ ਲਈ ਆਸਟਰੇਲੀਆਈ ਟੀਮ 'ਚ ਸ਼ਾਮਿਲ ਕੀਤਾ ਹੈਨਰਿਕਸ

Monday, Dec 14, 2020 - 09:58 PM (IST)

ਐਡੀਲੇਡ ਟੈਸਟ ਲਈ ਆਸਟਰੇਲੀਆਈ ਟੀਮ 'ਚ ਸ਼ਾਮਿਲ ਕੀਤਾ ਹੈਨਰਿਕਸ

ਐਡੀਲੇਡ - ਆਸਟਰੇਲੀਆਈ ਟੀਮ ਨੇ ਭਾਰਤ ਖਿਲਾਫ ਪਹਿਲੇ ਟੈਸਟ ਮੈਚ ਲਈ ਆਲਰਾਊਂਡਰ ਮੋਏਸਿਸ ਹੈਨਰਿਕਸ ਨੂੰ ਟੀਮ 'ਚ ਸ਼ਾਮਿਲ ਕੀਤਾ ਹੈ। ਭਾਰਤ ਅਤੇ ਆਸਟਰੇਲੀਆ ਵਿਚਾਲੇ 17 ਦਸੰਬਰ ਤੋਂ 4 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। ਇਸ ਵਿਚਾਲੇ ਸੀਨ ਏਬੋਟ ਪਹਿਲੇ ਮੁਕਾਬਲੇ 'ਚ ਨਹੀਂ ਖੇਡ ਸਕੇਗਾ ਅਤੇ ਉਸ ਦੇ ਬਾਕਸਿੰਗ-ਡੇ-ਟੈਸਟ 'ਚ ਟੀਮ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਏਬੋਟ ਨੂੰ ਹਾਲ ਹੀ 'ਚ ਭਾਰਤ-ਏ ਖਿਲਾਫ ਮੈਚ ਦੌਰਾਨ ਸੱਟ ਲੱਗ ਗਈ ਸੀ। ਉਹ ਰਿਹੈਬਿਲਿਟੇਸ਼ਨ 'ਚ ਰਹੇਗਾ। ਹੈਨਰਿਕਸ ਲੰਮੇ ਸਮੇਂ ਤੋਂ ਆਸਟਰੇਲੀਆਈ ਟੈਸਟ ਟੀਮ 'ਚੋਂ ਬਾਹਰ ਹੈ। ਉਸ ਨੇ ਆਖਰੀ ਵਾਰ 4 ਸਾਲ ਪਹਿਲਾਂ ਸ਼੍ਰੀਲੰਕਾ ਖਿਲਾਫ ਟੈਸਟ ਮੈਚ ਖੇਡਿਆ ਸੀ। ਹੈਨਰਿਕਸ ਨੇ ਹੁਣ ਤੱਕ 4 ਟੈਸਟ ਮੈਚ ਖੇਡੇ ਹਨ, ਜਿਸ 'ਚ 2 ਅਰਧ-ਸੈਂਕੜੇ ਲਾਏ ਹਨ ਅਤੇ 2 ਵਿਕਟਾਂ ਲਈਆਂ ਹਨ।

ਨੋਟ- ਐਡੀਲੇਡ ਟੈਸਟ ਲਈ ਆਸਟਰੇਲੀਆਈ ਟੀਮ 'ਚ ਸ਼ਾਮਿਲ ਕੀਤਾ ਹੈਨਰਿਕਸ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News